ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਥਾਣਾ ਕੂੰਮਕਲਾਂ ਦੇ ਪਿੰਡ ਰਜ਼ੂਰ ਵਿਖੇ ਮਨਰੇਗਾ ਮਜ਼ਦੂਰ ਅੌਰਤ ਪਰਮਜੀਤ ਕੌਰ ਨੂੰ ਪਿੱਟਬੁੱਲ ਕੁੱਤੇ ਨੇ ਨੋਚ ਖਾਧਾ। ਕਿਰਤੀ ਅੌਰਤ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬਜ਼ੁਰਗ ਅੌਰਤ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਮਾਤਾ ਮਨਰੇਗਾ ਯੋਜਨਾ ਅਧੀਨ ਪਿੰਡ ਵਿਚ ਕੰਮ ਕਰ ਰਹੀ ਸੀ ਕਿ ਨੇੜੇ ਹੀ ਵਿਅਕਤੀ ਪਿਟਬੁੱਲ ਕੁੱਤਾ ਘੁਮਾ ਰਿਹਾ ਸੀ। ਮਨਰੇਗਾ ਮਜ਼ਦੂਰ ਅੌਰਤ ਵਲੋਂ ਵਿਅਕਤੀ ਨੂੰ ਕੁੱਤਾ ਦੂਰ ਕੇ ਜਾਣ ਲਈ ਵੀ ਕਿਹਾ ਸੀ ਪਰ ਉਸ ਵਿਅਕਤੀ ਨੇ ਪਰਵਾਹ ਕੀਤੇ ਬਿਨ੍ਹਾਂ ਕੁੱਤੇ ਦੇ ਗਲ ਵਿਚ ਪਾਈ ਸੰਗਲੀ ਖੋਲ੍ਹ ਦਿੱਤੀ। ਇਸ ਦੌਰਾਨ ਖੂੰਖਾਰ ਕੁੱਤੇ ਨੇ ਅਚਾਨਕ ਅੌਰਤ 'ਤੇ ਧਾਵਾ ਬੋਲ ਦਿੱਤਾ ਤੇ ਅੌਰਤ ਦੀ ਲੱਤ ਪੂਰੀ ਤਰ੍ਹਾਂ ਨੋਚ ਖਾਧੀ ਜਿਸ ਕਾਰਨ ਅੌਰਤ ਗੰਭੀਰ ਜਖ਼ਮੀ ਹੋ ਗਈ। ਜਖ਼ਮੀ ਹਾਲਤ ਵਿਚ ਕਿਰਤੀ ਅੌਰਤ ਨੂੰ ਸਮਰਾਲਾ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਜਾਰੀ ਹੈ। ਪੀੜਤ ਦੇ ਪੁੱਤਰ ਜਗਜੀਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੁੱਤੇ ਦੇ ਮਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਅੌਰਤ ਪਰਮਜੀਤ ਕੌਰ ਨੂੰ ਪਿਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਖਾਧਾ ਹੈ, ਉਸ ਦੀ ਲੱਤ 'ਤੇ 25 ਟਾਂਕੇ ਲਗਾਉਣੇ ਪਏ ਹਨ ਤੇ ਖੂਨ ਦਾ ਵਹਾਅ ਜ਼ਿਆਦਾ ਹੋਣ ਕਾਰਨ ਖ਼ੂਨ ਚੜ੍ਹਾਉਣਾ ਪਿਆ ਹੈ। ਿਫ਼ਲਹਾਲ ਮਰੀਜ਼ ਖ਼ਤਰੇ ਤੋਂ ਬਾਹਰ ਹੈ।