ਸਟਾਫ ਰਿਪੋਰਟਰ, ਖੰਨਾ : ਕੁੜੀ ਦੀਆਂ ਤਸਵੀਰਾਂ ਪਿੰਡ 'ਚ ਵੱਖ ਵੱਖ ਥਾਂ ਲਗਾਉਣ ਦੇ ਦੋਸ਼ ਅਧੀਨ ਪੁਲਿਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹ ਮਾਮਲਾ ਪਿੰਡ ਕੋੜੀ ਦੀ ਅੌਰਤ ਦੀ ਸ਼ਿਕਾਇਤ 'ਤੇ ਪ੍ਰਰੀਤਪਾਲ ਸਿੰਘ ਉਰਫ ਰਿੰਕੂ ਵਾਸੀ ਪਿੰਡ ਕੋੜੀ ਖ਼ਿਲਾਫ਼ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਅੌਰਤ ਨੇ ਦੱਸਿਆ ਮੁਲਜ਼ਮ ਪ੍ਰਰੀਤਪਾਲ ਸਿੰਘ ਉਰਫ ਰਿੰਕੂ, ਕੁਝ ਸਮਾਂ ਪਹਿਲਾ ਵਿਆਹ ਕਰਾਉਣ ਦੀ ਨੀਅਤ ਨਾਲ, ਉਸ ਦੀ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ, ਜਿਸ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ, ਜੋ ਇਸ ਮਹੀਨੇ ਹੀ ਜ਼ਮਾਨਤ 'ਤੇ ਬਾਹਰ ਆਇਆ ਹੈ। ਉਸ ਦੀ ਕੁੜੀ ਨੇ ਪਰਿਵਾਰ ਨੂੰ ਦੱਸਿਆ ਕਿ ਪ੍ਰਰੀਤਪਾਲ ਸਿੰਘ ਉਸ ਦਾ ਦੁਬਾਰਾ ਉਸ ਨੂੰ ਪਰੇਸ਼ਾਨ ਕਰਦਾ ਹੈ ਤੇ ਅਸ਼ਲੀਲ ਹਰਕਤਾਂ ਕਰਦਾ ਹੈ। ਮੁਲਜ਼ਮ ਧਮਕੀਆਂ ਵੀ ਦਿੰਦਾ ਹੈ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਪ੍ਰਰੀਤਪਾਲ ਸਿੰਘ ਉਸ ਦੀ ਲੜਕੀ ਨਾਲ ਪਹਿਲਾਂ ਖਿੱਚੀਆਂ ਹੋਈਆਂ ਫੋਟੋਆਂ ਦੇ ਪੋਸਟਰ ਬਣਵਾ ਕੇ ਪਿੰਡ ਦੀਆਂ ਵੱਖ ਵੱਖ ਥਾਵਾਂ 'ਤੇ ਲਗਵਾ ਦਿੱਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ 'ਚ ਲਗਾਈਆਂ ਕੁੜੀ ਦੀਆਂ ਤਸਵੀਰਾਂ, ਇਕ ਨਾਮਜ਼ਦ
Publish Date:Fri, 24 Jun 2022 10:34 PM (IST)
