ਪੱਤਰ ਪ੍ਰਰੇਰਕ, ਜੋਧਾਂ : ਮਾਤਾ ਗੁੁਜਰੀ ਚੈਰੀਟੇਬਲ ਡਿਸਪੈਂਸਰੀ ਬੱਲੋਵਾਲ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਫਿਜੀਓਥਰੈਪੀ ਯੂਨਿਟ ਦੀ ਸਥਾਪਨਾ ਕੀਤੀ ਗਈ। ਇਸ ਯੂਨਿਟ ਦਾ ਉਦਘਾਟਨ ਡਾ. ਵੀਰਪਾਲ ਕੌਰ ਤੇ ਅਮਾਨਤ ਕੌਰ ਬੱਲੋਵਾਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮਾਸਟਰ ਭਗਵੰਤ ਸਿੰਘ ਨੇ ਕਿਹਾ ਐੱਨਆਰਆਈਜ਼ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਮਾਤਾ ਗੁਜ਼ਰੀ ਚੈਰੀਟੇਬਲ ਡਿਸਪੈਂਸਰੀ 'ਚ ਮਾਹਰ ਡਾਕਟਰ ਸਾਹਿਬਾਨ ਮਰੀਜ਼ਾਂ ਦਾ ਇਲਾਜ ਕਰਦੇ ਹਨ। ਇੱਥੇ ਫਿਜੀਓਥਰੈਪੀ ਯੂਨਿਟ ਦੇ ਲੱਗਣ ਨਾਲ ਮਰੀਜ਼ਾਂ ਨੂੰ ਹੋਰ ਵਧੀਆ ਸਹੂਲਤ ਪ੍ਰਦਾਨ ਹੋਵੇਗੀ। ਡਾ. ਵੀਰਪਾਲ ਕੌਰ ਨੇ ਕਿਹਾ ਇਸ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ।

ਇਸ ਮੌਕੇ ਮਾਸਟਰ ਹਰੀਸ਼ ਪੱਖੋਵਾਲ, ਮਾਸਟਰ ਹਰਬੰਸ ਸਿੰਘ, ਪੋ੍. ਪਰਮਜੀਤ ਸਿੰਘ, ਮਾਸਟਰ ਲਾਭ ਸਿੰਘ ਪੱਖੋਵਾਲ, ਰਵਿੰਦਰ ਸਿੰਘ ਦਿੱਲੀ ਵਾਲੇ, ਹਰਮਿੰਦਰ ਸਿੰਘ ਹੈਪੀ, ਪੰਚ ਰੁੁਪਿੰਦਰ ਸਿੰਘ, ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ।