ਪੱਤਰ ਪੇ੍ਰਕ, ਲੁਧਿਆਣਾ

ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਐੱਨਐੱਚ ਫਾਈਵ ਲੁਧਿਆਣਾ-ਖਰੜ ਪ੍ਰਰੋਜੈਕਟ ਵਿਚ ਹੋਏ ਘੁਟਾਲੇ ਵਿਚ ਨਾਮਜ਼ਦ ਪਟਵਾਰੀ ਧਰਮਿੰਦਰ ਸਿੰਘ ਤੇ ਰਾਜੇਸ਼ ਕੁਮਾਰ ਵੱਲੋਂ ਗਿ੍ਫਤਾਰੀ ਤੋਂ ਬਚਣ ਲਈ ਲਾਈਆਂ ਪੇਸ਼ਗੀ ਜਮਾਨਤ ਪਟੀਸ਼ਨਾਂ ਦਾ ਫੈਸਲਾ 27 ਨਵੰਬਰ ਨੂੰ ਹੋਵੇਗਾ।

ਦੋਵਾਂ ਮੁਲਜ਼ਮਾਂ ਵੱਲੋਂ ਲਾਈਆਂ ਪੇਸ਼ਗੀ ਜਮਾਨਤ ਪਟੀਸ਼ਨਾਂ 'ਤੇ ਅਦਾਲਤ ਬਹਿਸ ਸੁਣ ਚੁੱਕੀ ਹੈ ਪਰ ਹੁਣ ਤਕ ਅਦਾਲਤ ਨੇ ਫੈਸਲਾ ਨਹੀਂ ਸੁਣਾਇਆ ਹੈ। ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਉਕਤ ਮਾਮਲੇ ਵਿਚ ਕਥਿਤ ਘੁਟਾਲੇ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਘੁਟਾਲੇ ਵਿਚ ਬਣਾਏ ਗਏ 'ਮੁਆਵਜ਼ਾ ਧਾਰਕ' ਤਿੰਨ ਮੁਲਜ਼ਮ ਵਿਜੈ ਕੁਮਾਰ, ਅਨਿਲ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ।