ਜੇਐੱਨਐੱਨ, ਲੁਧਿਆਣਾ : ਸਵੇਰੇ ਕੰਮ 'ਤੇ ਜਾ ਰਹੇ ਮਜ਼ਦੂਰ 'ਤੇ ਦਾਤਰ ਨਾਲ ਹਮਲਾ ਕਰ ਤਿੰਨ ਬਦਮਾਸ਼ਾਂ ਨੇ ਉਸ ਤੋਂ ਨਕਦੀ ਤੇ ਮੋਬਾਈਲ ਲੁੱਟ ਲਿਆ। ਦੁਪਹਿਰ ਨੂੰ ਉਨ੍ਹਾਂ ਤੋਂ ਦੋ ਬਦਮਾਸ਼ ਜਦੋਂ ਜਸਪਾਲ ਬਾਂਗੜ ਇਲਾਕੇ 'ਚ ਵਾਰਦਾਤ ਕਰਨ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਲੋਕਾਂ ਨੇ ਦੋਵਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ। ਬਾਅਦ 'ਚ ਮੁਲਜ਼ਮਾਂ ਨੂੰ ਸਾਹੇਨਵਾਲ ਪੁਲਿਸ ਨੂੰ ਸੌਂਪ ਦਿੱਤਾ। ਕੰਗਨਵਾਲ 'ਚ ਰਹਿਣ ਵਾਲਾ 24 ਸਾਲ ਲਾਲ ਬਾਬੂ ਸਵੇਰੇ 7 ਵਜੇ ਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ। ਕੁਝ ਦੂਰ ਜਾਂਦੇ ਹੀ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਦਾਤਰ ਨਾਲ ਹਮਲਾ ਕਰ 1100 ਰੁਪਏ ਤੇ ਮੋਬਾਈਲ ਖੋਹ ਲਿਆ।

ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਦੁਪਹਿਰ ਦੇ ਸਮੇਂ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੰਗਨਵਾਲ ਪੁਲਿਸ ਚੌਕੀ 'ਚ ਸ਼ਿਕਾਇਤ ਦਰਜ ਕਰਵਾ ਰਹੇ ਸਨ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਜਸਪਾਲ ਬਾਂਗੜ ਖੇਤਰ 'ਚ ਲੋਕਾਂ ਨੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਫੜਿਆ ਹੈ। ਉਹ ਦਾਤਰ ਦਿਖਾ ਕੇ ਲੋਕਾਂ ਨੂੰ ਲੁੱਟ ਰਹੇ ਸਨ। ਲਾਲ ਬਾਬੂ ਦੇ ਪਰਿਵਾਰਕ ਮੈਂਬਰ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਬਦਮਾਸ਼ਾਂ ਨੂੰ ਪਛਾਣ ਲਿਆ। ਥਾਣਾ ਸਾਹਨੇਵਾਲ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ਾਂ ਤੋਂ ਪੁੱਛਗਿੱਛ ਕਰ ਤੀਜੇ ਦੀ ਤਲਾਸ਼ ਕੀਤੀ ਜਾ ਰਹੀ ਹੈ।

Posted By: Amita Verma