ਤਰੁਣ ਆਨੰਦ, ਦੋਰਾਹਾ

ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਦੀਆਂ ਨਾਕਾਮੀਆਂ ਤੋਂ ਬਾਅਦ ਜੋ ਮੁੱਖ ਮੰਤਰੀ ਬਦਲਣ ਦਾ ਡਰਾਮਾ ਕੀਤਾ ਹੈ। ਇਸ ਨੂੰ ਪੰਜਾਬ ਦੀ ਜਨਤਾ ਭਲੀ ਭਾਂਤ ਜਾਣਦੀ ਹੈ। ਜਿਸਦਾ ਜਵਾਬ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਦੇਣਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਵਿੰਗ ਸੂਬਾ ਸੰਯੁਕਤ ਸਕੱਤਰ ਬਲਜਿੰਦਰ ਸਿੰਘ ਚੌਦਾਂ ਨੇ ਅੱਜ ਦੋਰਾਹਾ ਵਿਖੇ ਕੀਤਾ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਰੁਜ਼ਗਾਰ ਦੇਣਾ, ਨਸ਼ਾਮੁਕਤ ਪੰਜਾਬ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਆਦਿ ਸਾਰੇ ਵਾਅਦਿਆਂ ਤੋਂ ਅਸਫਲ ਹੋ ਚੁੱਕੀ ਹੈ। ਕਾਂਗਰਸ ਦੇ ਵਿਧਾਇਕ ਪਿੰਡਾਂ 'ਚ ਜਾਣ ਦੇ ਕਾਬਲ ਨਹੀਂ ਰਹੇ, ਜਿਸ ਕਰਕੇ ਇਨਾਂ੍ਹ ਨੂੰ ਮੁੱਖ ਮੰਤਰੀ ਬਦਲਣ ਦਾ ਡਰਾਮਾ ਕਰਨਾ ਪਿਆ। ਮੋਦੀ, ਬਾਦਲ ਤੇ ਕੈਪਟਨ ਦੀ ਟੀਮ ਨੇ ਲੋਕਾਂ ਨੂੰ ਲੁੱਟਿਆ, ਕੁੱਟਿਆ ਤੇ ਆਪਣੇ ਘਰ ਭਰੇ। ਕੈਪਟਨ ਨੇ ਆਪਣੀ ਸਾਰੀ ਜਾਇਦਾਦ ਕਰਜ਼ੇ ਤੋਂ ਮੁਕਤ ਕਰਵਾ ਲਈ ਤੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ। ਪੰਜਾਬ 'ਚ ਆਮ ਆਦਮੀ ਪਾਰਟੀ ਪੂਰਨ ਬਹੁਮਤ ਹਾਸਲ ਕਰਕੇ ਸਰਕਾਰ ਬਣਾਏਗੀ। ਇਸ ਮੌਕੇ ਯੂਥ ਆਗੂ ਹਰਜੀਤ ਖਰ੍ਹੇ, ਸੀਨੀ ਆਪ ਆਗੂ ਕਾਕਾ ਕੌਂਸਲ, ਰਣਜੀਤ ਸਿੰਘ ਟਿਵਾਣਾ ਆਦਿ ਹਾਜ਼ਰ ਸਨ।