ਪੱਤਰ ਪੇ੍ਰਰਕ, ਖੰਨਾ : ਕੋਰੋਨਾ ਤੋਂ ਬਚਾਅ ਲਈ ਸਾਡੇ ਡਾਕਟਰਾਂ ਤੇ ਵਿਗਿਆਨੀਆਂ ਵਲੋਂ ਤਿਆਰ ਵੈਕਸੀਨ ਪੂਰੀ ਤਰਾਂ੍ਹ ਸੁਰੱਖਿਅਤ ਤੇ ਅਸਰਦਾਇਕ ਹੈ। ਲੋਕ ਹੁਣ ਅਫਵਾਹਾਂ ਤੋਂ ਦੂਰ ਹੋਕੇ ਆਪਣੇ ਆਪ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਵਾਰਡ 24 'ਚ ਲੱਗੇ 8ਵੇਂ ਵੈਕਸੀਨੇਸ਼ਨ ਕੈਂਪ ਦੌਰਾਨ ਵਾਰਡ ਇੰਚਾਰਜ ਅਮਨ ਕਟਾਰੀਆ ਨੇ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜ ਸਾਹਨੇਵਾਲੀਆ, ਹੀਰਾ ਲਾਲ, ਰਵਿਨ ਮਿੱਤਲ, ਕੰਵਰਜੀਤ ਬੈਨੀਪਾਲ, ਗੌਤਮ ਢੰਡ, ਮਦਨ ਟੰਡਨ, ਸੁਦੇਸ਼ ਗੋਇਲ, ਮਾ. ਸੁਰਜੀਤ ਸਿੰਘ, ਕ੍ਰਿਸ਼ਣ ਸਿੰਘ, ਅਸ਼ੋਕ ਸਾਹਨੇਵਾਲੀਆ, ਗੁਲਸ਼ਨ ਕਟਾਰੀਆ, ਬੀਐੱਲਓ ਰਜਨੀ ਵਰਮਾ, ਕਮਲਜੀਤ ਕੌਰ, ਜਸ਼ਨਪ੍ਰਰੀਤ ਸਿੰਘ, ਪਵਨਦੀਪ ਸਿੰਘ ਬੱਬੂ, ਮਨਦੀਪ ਕੌਰ, ਬਲਵੀਰ ਕੌਰ ਤੇ ਚੰਨੋ ਦੇਵੀ ਆਦਿ ਹਾਜ਼ਰ ਸਨ।