ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਫਰੰਟ ਦੇ ਸੱਦੇ 'ਤੇ ਮੋਰਿੰਡਾ ਵਿਖੇ ਮੁੱਖ ਮੰਤਰੀ ਦੇ ਸਮਾਂ ਦੇ ਕੇ ਮੰਗਾਂ ਸਬੰਧੀ ਗੱਲ ਨਾ ਕਰਨ 'ਤੇ 16 ਅਕਤੂਬਰ ਨੂੰ ਹੱਲਾ ਬੋਲ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ।

ਇਸ ਸਬੰਧੀ ਪੈਨਸ਼ਨਰ ਸੰਘ ਦੀ ਸਥਾਨਕ ਇਕਾਈ ਨੇ ਮੀਟਿੰਗ ਕੀਤੀ ਤੇ ਹੱਲਾ ਬੋਲ ਰੈਲੀ ਸਬੰਧੀ ਵੱਡੀ ਗਿਣਤੀ 'ਚ ਜਾਣ ਲਈ ਅਗਲਾ ਪੋ੍ਗਰਾਮ ਤੈਅ ਕੀਤਾ ਗਿਆ। ਬੈਠਕ ਉਪਰੰਤ ਰਾਮ ਸਿੰਘ ਕਾਲੜਾ ਨੇ ਦੱਸਿਆ ਕਿ ਮਾਛੀਵਾੜਾ ਦੇ ਪੈਨਸ਼ਨਰਾਂ 'ਚ ਪੈਨਸ਼ਨਰਾਂ ਦਾ ਨੋਟੀਫਿਕੇਸ਼ਨ ਨਾ ਕਰਨ ਕਰਕੇ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਰੋਸ ਰੈਲੀ ਤੇ ਪੱਕੇ ਮੋਰਚੇ ਲਾਉਣ ਲਈ ਸੂਬਾ ਪੱਧਰੀ ਹੋਈ ਵੱਡੀ ਮੀਟਿੰਗ 'ਚ ਸਟੇਟ ਕਨਵੀਨਰ ਪ੍ਰਰੇਮ ਸਾਗਰ ਸ਼ਰਮਾ, ਸਤੀਸ਼ ਰਾਣਾ, ਕਰਮ ਸਿੰਘ ਧਨੋਆ, ਕਰਨੈਲ ਸਿੰਘ ਸੈਣੀ, ਰਾਮ ਸਿੰਘ ਕਾਲੜਾਂ, ਤਰਲੋਚਨ ਸਿੰਘ, ਪੇ੍ਮ ਨਾਥ, ਬਲਵਿੰਦਰ ਸਿੰਘ ਮਲਾਗਰ ਸਿੰਘ ਆਦਿ ਹਾਜ਼ਰ ਸਨ।