ਅਵਤਾਰ ਸਿੰਘ ਮੀਤ, ਡਾਬਾ/ਲੁਹਾਰਾ/ਲੁਧਿਆਣਾ : ਵਾਰਡ ਨੰਬਰ 31 ਦੇ ਕੌਂਸਲਰ ਸੋਨੀਆ ਸ਼ਰਮਾ, ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਡਾਬਾ ਲੁਹਾਰਾ ਮੰਡਲ ਦੇ ਪ੍ਰਧਾਨ ਪੰਕਜ ਸ਼ਰਮਾ ਵੱਲੋਂ ਗਗਨ ਨਗਰ, ਡਾਬਾ ਲੁਹਾਰਾ ਰੋਡ ਸਥਿਤ ਦਫ਼ਤਰ 'ਚ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦੇ 150 ਦੇ ਕਰੀਬ ਲਾਭਪਾਤਰੀਆਂ ਨੂੰ ਪੈਨਸ਼ਨ ਚਿੱਠੀਆਂ ਵੰਡੀਆਂ ਗਈਆਂ। ਇਸ ਮੌਕੇ ਹਾਜ਼ਰ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕੌਂਸਲਰ ਪਤੀ ਪੰਕਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵਾਰਡ ਵਾਸੀਆਂ ਨਾਲ ਹਰ ਅੌਖੇ-ਸੌਖੇ ਸਮੇਂ ਖੜ੍ਹਾ ਹੈ ਤੇ ਵਾਰਡ 'ਚ ਉਨਾਂ੍ਹ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਾ ਸ਼ੁਰੂ ਤੋਂ ਟੀਚਾ ਰਿਹਾ ਹੈ ਕਿ ਵਾਰਡ ਦਾ ਵਿਕਾਸ ਕਰਵਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਲਾਭਪਾਤਰੀਆਂ ਨੇ ਕੌਂਸਲਰ ਸੋਨੀਆ ਸ਼ਰਮਾ ਅਤੇ ਪੰਕਜ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਗੌਤਮ ਸ਼ਰਮਾ, ਗੌਰਵ ਸ਼ਰਮਾ, ਤਰੁਨ ਕੁਮਾਰ, ਅਯਾਨ ਸ਼ਰਮਾ, ਵਿਸ਼ਾਲ ਕੁਮਾਰ, ਪ੍ਰਵੀਨ ਕੁਮਾਰ, ਸੌਰਵ, ਮਨਪ੍ਰਰੀਤ ਸਿੰਘ, ਪਿੰ੍ਸ ਆਦਿ ਹਾਜ਼ਰ ਸਨ।