ਲੁਧਿਆਣਾ : ਵਾਰ-ਵਾਰ ਭਰੋਸੇ ਦੇ ਬਾਵਜੂਦ ਮੰਗਾਂ ਪੂਰੀਆਂ ਨਾਲ ਕਰਨ ਤੋਂ ਖਫਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਮੁਲਾਜ਼ਮ ਅੱਜ ਤੋਂ ਹੜਤਾਲ 'ਤੇ ਹਨ। ਇਸ ਦੌਰਾਨ ਪੂਰੇ ਜ਼ਿਲ੍ਹੇ 'ਚ ਡੀਸੀ ਦਫ਼ਤਰ, ਐੱਸਡੀਐੱਮ ਆਫਿਸ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਦਫ਼ਤਰਾਂ 'ਚ ਕੰਮਕਾਜ ਬੰਦ ਹੈ। ਲੋਕਾਂ ਨੂੰ ਤਹਿਸੀਲਾਂ 'ਚ ਰਜਿਸਟਰੀ ਸਮੇਤ ਡੀਸੀ ਤੇ ਐੱਸਡੀਐੱਮ ਦਫ਼ਤਰਾਂ ਤੋਂ ਜੁੜੀਆਂ ਤਮਾਮ ਸੇਵਾਵਾਂ ਨਾ ਮਿਲਣ ਤੋਂ ਕਾਫੀ ਪਰੇਸ਼ਾਨੀ ਝੱਲਣੀ ਪਈ ਹੈ।

ਡੀਸੀ ਆਫਿਸ ਤੇ ਸਭ ਰਜਿਸਟ੍ਰਾਰ ਦਫ਼ਤਰ 'ਚ ਲੋਕ ਰਜਿਸਟਰੀ ਕਰਵਾਉਣ ਦੂਰੋਂ-ਦੂਰੋਂ ਪਹੁੰਚੇ ਸਨ। ਇਨ੍ਹਾਂ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵੀ ਵਾਪਸ ਆਉਣਾ ਪਿਆ। ਤਿੰਨਾਂ ਦਫ਼ਤਰਾਂ 'ਚ ਕੰਮ ਕਰਵਾਉਣ ਲਈ ਲਗਪਗ 400 ਦੇ ਕਰੀਬ ਲੋਕਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ ਸੀ। ਹੁਣ ਇਨ੍ਹਾਂ ਲੋਕਾਂ ਨੂੰ ਦਫ਼ਤਰ 'ਚ ਕੰਮ ਕਰਵਾਉਣ ਲਈ ਦੁਬਾਰਾ ਅਪੁਆਇੰਟਮੈਂਟ ਲੈਣੀ ਪਵੇਗੀ।

ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਡੀਸੀ ਦਫ਼ਤਰ ਦੇ ਮੁਲਾਜ਼ਾਂ ਦੀਆਂ ਮੰਗਾਂ 'ਤੇ ਸਰਕਾਰ ਵਾਰ-ਵਾਰ ਟਾਲਮਟੋਲ ਕਰ ਰਹੀ ਹੈ। ਜੇ ਇਸ ਤੋਂ ਵੀ ਸਰਕਾਰ ਨਾ ਮੰਨ੍ਹੀ ਤਾਂ ਫਿਰ ਸੰਗਠਨਾਂ ਦਾ ਵੀ ਸਹਿਯੋਗ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Posted By: Amita Verma