ਸੰਜੀਵ ਗੁਪਤਾ, ਜਗਰਾਓਂ : ਅੰਤਰਰਾਸ਼ਟਰੀ ਪੀਡੀਐੱਫਏ ਖੇਤੀ ਅਤੇ ਡੇਅਰੀ ਐਕਸਪੋ 2019 ਦੇ ਐਤਵਾਰ ਨੂੰ ਦੂਜੇ ਦਿਨ ਜਿੱਥੇ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਦੁੱਧ ਉਤਪਾਦਕਾਂ ਦਾ ਹੜ੍ਹ ਆਇਆ, ਉਥੇ ਵਿਦੇਸ਼ਾਂ ਤੋਂ ਪੁੱਜੇ ਗੋਰਿਆਂ ਨੇ ਵੀ ਡੇਅਰੀ ਐਕਸਪੋ ਦੌਰਾਨ ਆਪਣੇ ਆਪਣੇ ਦੇਸ਼ ਦੀਆਂ ਡੇਅਰੀ ਤਕਨੀਕਾਂ ਦੀ ਸਾਂਝ ਪਾਈ।

ਐਤਵਾਰ ਨੂੰ ਸੂਬੇ ਦੇ ਐਗਰੀਕਲਚਰ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਡੇਅਰੀ ਐਕਸਪੋ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਪਸ਼ੂਆਂ ਦੀਆਂ ਨਸਲਾਂ ਦੇ ਹੋਏ ਮੁਕਾਬਲਿਆਂ ਦਾ ਆਨੰਦ ਮਾਣਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਸਿੱਧੂ ਨੇ ਕਿਹਾ ਕਿ ਅੱਜ ਡੇਅਰੀ ਕਿੱਤਾ ਡੁੱਬਦੀ ਕਿਸਾਨੀ ਲਈ ਵੱਡਾ ਸਹਾਰਾ ਹੈ। ਸੂਬੇ ਦੇ ਕਿਸਾਨ ਇਸ ਕਿੱਤੇ 'ਚ ਅਤੀ ਆਧੁਨਿਕ ਤਕਨੀਕ ਨੂੰ ਸ਼ਾਮਲ ਕਰਕੇ ਮੁਨਾਫੇ ਦੀਆਂ ਬੁਲੰਦੀਆਂ ਵੱਲ ਵਧ ਸਕਦੇ ਹਨ। ਉਨ੍ਹਾਂ ਕਿਹਾ ਕਿ ਪੀਡੀਐੱਫਏ ਵੱਲੋਂ ਪਿਛਲੇ 14 ਵਰਿ੍ਆਂ ਤੋਂ ਸੂਬੇ ਦੇ ਹੀ ਨਹੀਂ ਬਲਕਿ ਇਕ ਦਰਜਨ ਗੁਆਂਢੀ ਸੂਬਿਆਂ ਦੇ ਡੇਅਰੀ ਫਾਰਮਰਾਂ ਲਈ ਦੇਸ਼ ਤੋਂ ਇਲਾਵਾ ਵਿਦੇਸ਼ੀ ਤਕਨੀਕ ਨਾਲ ਲੈਸ ਇਸ ਐਕਸਪੋ ਰਾਹੀਂ ਲੱਖਾਂ ਡੇਅਰੀ ਫਾਰਮਰਾਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ।

ਇਸ ਮੌਕੇ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਮਿਸ਼ਨਰ ਸਿੱਧੂ, ਪੰਜਾਬ ਐਗਰੋ ਦੇ ਐੱਮਡੀ ਮਨਜੀਤ ਸਿੰਘ ਬਰਾੜ, ਮਿਲਕਫੈੱਡ ਦੇ ਕਮਲਦੀਪ ਸਿੰਘ ਸੰਘਾ ਸਮੇਤ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੀਡੀਐੱਫਏ ਆਗੂ ਰਾਜਪਾਲ ਸਿੰਘ ਕੁਲਾਰ, ਬਲਵੀਰ ਸਿੰਘ ਨਵਾਂ ਸ਼ਹਿਰ, ਰਣਜੀਤ ਸਿੰਘ ਲੰਗੇਆਣਾ, ਹਰਿੰਦਰ ਸਿੰਘ ਸਾਹਪੁਰ, ਰੇਸ਼ਮ ਸਿੰਘ ਭੁੱਲਰ, ਪਰਮਿੰਦਰ ਸਿੰਘ ਘੁਡਾਣੀ, ਸੁਖਰਾਜ ਸਿੰਘ ਗੁੜੇ, ਬਲਜਿੰਦਰ ਸਿੰਘ ਸਠਿਆਲਾ, ਸਰਪੰਚ ਸੁਖਪਾਲ ਸਿੰਘ ਵਰਪਾਲ, ਗੁਰਮੀਤ ਸਿੰਘ ਰੋਡੇ, ਸੁਖਜਿੰਦਰ ਸਿੰਘ ਘੁੰਮਣ, ਦਰਸ਼ਨ ਸਿੰਘ ਸੋਂਡਾ, ਡਾ. ਜੇਐੱਸ ਭੱਟੀ, ਕੁਲਦੀਪ ਸਿੰਘ ਸੇਰੋਂ, ਗੁਰਬਖਸ ਸਿੰਘ ਬਾਜੇਕੇ, ਸੁਖਦੇਵ ਸਿੰਘ ਬਰੌਲੀ, ਬਲਵਿੰਦਰ ਸਿੰਘ ਮੁਕਤਸਰ, ਕੁਲਦੀਪ ਸਿੰਘ ਪਟਿਆਲਾ, ਸਿਕੰਦਰ ਸਿੰਘ ਪਟਿਆਲਾ, ਲਖਵੀਰ ਸਿੰਘ ਤਰਨ ਤਾਰਨ, ਜਰਨੈਲ ਸਿੰਘ ਬਰਨਾਲਾ, ਅਵਤਾਰ ਸਿੰਘ ਥਾਂਪਲਾ, ਅਮਰਿੰਦਰ ਸਿੰਘ ਜਲੰਧਰ, ਮਨਜੀਤ ਸਿੰਘ ਮੋਹੀ, ਕੁਲਦੀਪ ਸਿੰਘ ਚਾਹਲ, ਸੁਖਦੀਪ ਸਿੰਘ ਫਾਜਿਲਕਾ, ਨਿਰਮਲ ਸਿੰਘ ਬਠਿੰਡਾ, ਗੀਤਇੰਦਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ।