ਸਟਾਫ ਰਿਪੋਰਟਰ, ਖੰਨਾ : ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਸਥਾਨਕ ਇਕਾਈ ਦੀ ਸਾਲਾਨਾ ਮੀਟਿੰਗ ਏਐੱਸ ਕਾਲਜ, ਖੰਨਾ ਵਿਖੇ ਹੋਈ, ਜਿਸ 'ਚ ਸੈਸ਼ਨ 2023-24 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਪੋ੍. ਗਗਨਦੀਪ ਸੇਠੀ ਨੇ ਯੂਨਿਟ ਦੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਯੂਨਿਟ ਦੇ ਸਾਬਕਾ ਪ੍ਰਧਾਨ ਡਾ. ਕੇਕੇ ਸ਼ਰਮਾ ਨੇ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਸਰਬਸੰਮਤੀ ਨਾਲ ਡਾ. ਬਲਵਿੰਦਰ ਕੁਮਾਰ ਅਗਰਵਾਲ ਨੂੰ ਪ੍ਰਧਾਨ, ਪੋ੍. ਦਿਨੇਸ਼ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਸ਼ਿਵ ਕੁਮਾਰ ਨੂੰ ਮੀਤ ਪ੍ਰਧਾਨ, ਪੋ੍. ਮੋਨਿਕਾ ਠਾਕੁਰ ਨੂੰ ਸਕੱਤਰ, ਡਾ. ਮਨੀਸ਼ ਕੁਮਾਰ ਨੂੰ ਸੰਯੁਕਤ ਸਕੱਤਰ, ਪੋ੍. ਰਜਨੀਕਾਂਤ ਨੂੰ ਵਿੱਤ ਸਕੱਤਰ, ਪੋ੍. ਗਗਨਦੀਪ ਸੇਠੀ ਪ੍ਰਰੈੱਸ ਸਕੱਤਰ ਚੁਣੇ ਗਏ ਤੇ ਤਿੰਨ ਡੈਲੀਗੇਟ ਡਾ. ਗੁਰਵੀਰ ਸਿੰਘ, ਡਾ. ਅਨਿਲ ਕੁਮਾਰ ਤੇ ਡਾ. ਮਹੇਸ਼ ਕੁਮਾਰ ਚੁਣੇ ਗਏ।
ਨਵਨਿਯੁਕਤ ਪ੍ਰਧਾਨ ਡਾ. ਬਲਵਿੰਦਰ ਕੁਮਾਰ ਤੇ ਸਮੂਹ ਅਹੁਦੇਦਾਰਾਂ ਨੇ ਹਾਊਸ ਨੂੰ ਭਰੋਸਾ ਦਿਵਾਇਆ ਕਿ ਉਹ ਅਧਿਆਪਕਾਂ ਦੀ ਭਲਾਈ ਤੇ ਏਐੱਸ ਕਾਲਜ ਦੀ ਤਰੱਕੀ ਲਈ ਕੰਮ ਕਰਨਗੇ। ਉਨ੍ਹਾਂ ਪਿਛਲੀ ਟੀਮ ਦੀ ਸ਼ਲਾਘਾ ਕੀਤੀ ਤੇ ਸੈਸ਼ਨ ਦੌਰਾਨ ਸਾਰੀਆਂ ਸਰਗਰਮੀਆਂ ਬਾਰੇ ਸਮਰਪਣ ਕੀਤਾ ਤੇ ਪਿਛਲੀ ਟੀਮ ਦਾ ਧੰਨਵਾਦ ਦਾ ਮਤਾ ਪੇਸ਼ ਕੀਤਾ।