ਕੁਲਵਿੰਦਰ ਸਿੰਘ ਰਾਏ, ਖੰਨਾ

ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਖੰਨਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਰੋਸ ਮੁਜ਼ਾਹਰੇ ਕੀਤੇ ਗਏ। ਰੋਸ ਮੁਜ਼ਾਹਰਿਆਂ 'ਚ ਲੋਕਾਂ ਦਾ ਭਰਵਾਂ ਇਕੱਠ ਹੋਇਆ। ਲਲਹੇੜੀ ਚੌਂਕ 'ਚ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ 'ਚ ਅਕਾਲੀ ਦਲ ਨੇ ਰੋਸ ਮੁਜ਼ਾਹਰਾ ਕੀਤਾ, ਜਿਸ 'ਚ ਸ਼੍ਰੋਮਣੀ ਕਮੇਟੀ ਮੈਂਬਰ ਜੱਥੇ. ਦਵਿੰਦਰ ਸਿੰਘ ਖੱਟੜਾ, ਬੀਸੀ ਵਿੰਗ ਦੇ ਸੂਬਾ ਸਕੱਤਰ ਰਾਜਿੰਦਰ ਸਿੰਘ ਜੀਤ, ਸੀਨੀਆਰ ਆਗੂ ਮਾ. ਕ੍ਰਿਪਾਲ ਸਿੰਘ ਘੁਡਾਣੀ, ਸੀਨੀਅਰ ਆਗੂ ਹਰਜੀਤ ਸਿੰਘ ਭਾਟੀਆ, ਸਾਬਕਾ ਕੌਂਸਲਰ ਸੁਖਦੇਵ ਸਿੰਘ ਖੰਨਾ ਖੁਰਦ ਨੇ ਸ਼ਮੂਲੀਅਤ ਕੀਤੀ। ਮਲੇਰਕੋਟਲਾ ਚੌਂਕ 'ਚ ਸ਼ਹਿਰੀ ਪ੍ਰਧਾਨ ਜਤਿੰਦਰਪਾਲ ਸਿੰਘ, ਦਿਹਾਤੀ ਪ੍ਰਧਾਨ ਹਰਜੰਗ ਸਿੰਘ ਗਿੱਲ ਤੇ ਮੋਹਨ ਸਿੰਘ ਜਟਾਣਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ, ਜਿਸ 'ਚ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਸਹਾਰਨਮਾਜਰਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਕੋਆਰਡੀਨੇਟਰ ਜੱਥੇ. ਦਵਿੰਦਰ ਸਿੰਘ ਹਰਿਓ, ਸਾਬਕਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ, ਕੋਆਰਡੀਨੇਟਰ ਬੂਟਾ ਸਿੰਘ ਰਾਏਪੁਰ, ਸਾਬਕਾ ਸਰਕਲ ਪ੍ਰਧਾਨ ਹਰਬੀਰ ਸਿੰਘ ਸੋਨੂੰ ਨੇ ਸਾਥੀਆਂ ਸਮੇਤ ਸਮੂਲੀਅਤ ਕੀਤੀ। ਲੋਕਾਂ ਵੱਲੋਂ ਤੇਲ ਕੀਮਤਾਂ, ਨੀਲੇ ਕਾਰਡ, ਨਜਾਇਜ਼ ਸ਼ਰਾਬ, ਸਕੂਲ ਫੀਸਾਂ, ਬਿਜਲੀ ਬਿੱਲ, ਨਕਲੀ ਬੀਜ਼ ਘੁਟਾਲਾ ਤੇ ਰਾਸ਼ਨ 'ਚ ਘਪਲੇਬਾਜੀ ਆਦਿ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨਾਅਰੇਬਾਜੀ ਕੀਤੀ ਗਈ। ਅਕਾਲੀ ਆਗੂਆਂ ਵੱਲੋਂ ਹੱਥਾਂ 'ਚ ਤਖਤੀਆਂ ਫੜ ਕੇ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ।

ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨੀਲੇ ਕਾਰਡ ਕੱਟ ਕੇ ਗ਼ਰੀਬਾਂ ਦਾ ਹੱਕ ਮਾਰਿਆ ਹੈ ਤੇ ਕਾਂਗਰਸੀ ਵਿਧਾਇਕਾਂ ਨੇ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਭੇਜੇ ਗਏ ਰਾਸ਼ਨ 'ਚ ਘਪਲੇਬਾਜੀ ਕੀਤੀ ਗਈ ਹੈ। ਜੱਥੇ ਦਵਿੰਦਰ ਸਿੰਘ ਖੱਟੜਾ, ਰਾਜਿੰਦਰ ਸਿੰਘ ਜੀਤ, ਮਾ. ਘੂਡਾਣੀ ਤੇ ਭਾਟੀਆਂ ਨੇ ਕਿਹਾ ਕਿ ਕੈਪਟਨ ਦੇ ਰਾਜ ਦੌਰਾਨ ਸ਼ਰਾਬ ਦੀ ਘੁਟਲਾ ਹੋਇਆ। ਖੰਨਾ ਸਮੇਤ ਹੋਰ ਥਾਵਾਂ 'ਤੇ ਫੜੀਆਂ ਸ਼ਰਾਬ ਦੀਆਂ ਫੈਕਟਰੀਆਂ ਨਾਲ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਇਆ। ਇਸ ਮੌਕੇ ਖੁਸ਼ਦੇਵ ਸਿੰਘ ਛੋਟਾ ਖੰਨਾ, ਤੇਜਿੰਦਰ ਸਿੰਘ, ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ, ਕਮਲਜੀਤ ਸਿੰਘ ਬਾਵਾ, ਬਲਜੀਤ ਸਿੰਘ ਭੁੱਲਰ, ਜਸਵੰਤ ਸਿੰਘ ਅਲੀਪੁਰ, ਗੁਰਮੀਤ ਸਿੰਘ ਭੱਟੀਆ, ਤਲਵਿੰਦਰ ਸਿੰਘ ਮੋਹਨਪੁਰ, ਮਨਦੀਪ ਸਿੰਘ ਖ਼ਾਲਸਾ, ਨਵਤੇਜ ਸਿੰਘ ਖੱਟੜਾ, ਲਾਲ ਸਿੰਘ ਸਰਪੰਚ, ਹਰਪ੍ਰਰੀਤ ਸਿੰਘ ਕਾਲਾ, ਗੁਰਮੀਤ ਸਿੰਘ ਸਰਪੰਚ ਬੂਲੇਪੁਰ, ਜਗਦੀਪ ਸਿੰਘ ਨਵਾਂ ਪਿੰਡ, ਅਮਰਜੀਤ ਸਿੰਘ ਗੌੜ, ਮਨਜੋਤ ਸਿੰਘ ਮੋਨੂੰ, ਗੋਰਵ ਘਈ ਭੱਟੀਆਂ, ਰਿੰਮੀ ਘੁਡਾਣੀ, ਗੁਰਮੀਤ ਸਿੰਘ, ਅਵਤਾਰ ਮੌਰੀਆ, ਜਤਿੰਦਰ ਨਰੰਗ, ਅਮਰਦੀਪ ਸਿੰਘ, ਵਿੱਕੀ ਬੂਲੇਪੁਰ, ਪ੍ਰਗਟ ਸਿੰਘ, ਤਰਨ ਰੰਧਾਵਾ, ਅਰਜਿੰਦਰ ਸਿੰਘ ਬਿੱਟੂ, ਰਾਜਾ ਸ਼ੇਰੀ, ਬਾਲਕ ਨਾਥ, ਭਜਨ ਕੁਮਾਰ, ਰਾਜੂ ਮੈਡੀਕਲ, ਮਦਨ ਲਾਲ, ਗੁਰਦੀਪ ਸਿੰਘ, ਗੁਵਿੰਦਰ ਸਿੰਘ, ਇੰਦਰਜੀਤ ਸਿੰਘ, ਅਨਵਾਰ ਖਾ, ਲਾਭ ਸਿੰਘ, ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ ਰਾਏ, ਚਰਨਜੀਤ ਸਿੰਘ, ਤੇਜਿੰਦਰ ਸਿੰਘ ਹਰਿਓ, ਨਛੱਤਰ ਸਿੰਘ, ਅਰਸ਼ਦੀਪ ਸਿੰਘ, ਵਿੱਕੀ, ਵਿਸ਼ਾਲ ਵਧਵਾ, ਗੋਲਡੀ ਵਧਵਾ, ਬੇਅੰਤ ਸਿੰਘ ਭਾਦਲਾ, ਗੁਰਸ਼ਰਨ ਸਿੰਘ ਲਾਲੂ, ਦਲਵੀਰ ਸਿੰਘ ਰਤਨਹੇੜੀ, ਰਿੰਕੂ ਸਹੋਤਾ, ਰਾਜੂ ਪੰਜਾਰੁੱਖਾ, ਦੀਦਾਰ ਸਿੰਘ ਸਰਪੰਚ ਹੋਲ, ਭਜ਼ਨ ਸਿੰਘ, ਗੁਰਨਾਮ ਸਿੰਘ ਈਸੜੂ, ਬਲਵੀਰ ਸਿੰਘ ਨਵਾਂ ਪਿੰਡ, ਕੁਲਵੀਰ ਸਿੰਘ ਖੰਨਾ, ਤੇਜਿੰਦਰਪਾਲ ਸਿੰਘ, ਬਿੱਟੂ, ਗੁਰਪ੍ਰਰੀਤ ਸਿੰਘ, ਹਰਦੀਪ ਸਿੰਘ, ਹਰਿੰਦਰਪਾਲ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਬਿੱਲਾ ਹਰਿਓ ਹਾਜ਼ਰ ਸਨ।

ਜ਼ਿਲ੍ਹਾ ਪ੍ਰਧਾਨ ਸਹਾਰਨਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਘਟਾਲਿਆਂ ਦੀ ਸਰਕਾਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ 'ਚ ਇੰਨੇ ਵੱਡੇ ਘੁਟਾਲੇ ਕਦੇ ਨਹੀਂ ਹੋਏ। ਜਿਸ ਤੋਂ ਪਤਾ ਲੱਗਦਾ ਹੈ ਕਾਂਗਰਸ ਆਗੂਆਂ ਨੂੰ ਸਿਰਫ਼ ਆਪਣੀ ਿਫ਼ਕਰ ਹੈ, ਲੋਕਾਂ ਦੀ ਕੋਈ ਚਿੰਤਾਂ ਨਹੀਂ। ਜਿਸ ਕਰਕੇ ਅੱਜ ਪੰਜਾਬ 'ਚ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਮੌਕੇ ਜੀਤ ਸਿੰਘ ਅਲੋੜ, ਇੰਦਰਪਾਲ ਸਿੰਘ ਕਮਾਲਪੁਰਾ, ਅਨਿਲ ਸ਼ੁਕਲਾ, ਪਰਮਪ੍ਰਰੀਤ ਸਿੰਘ ਪੋਂਪੀ, ਗੁਰਦੀਪ ਸਿੰਘ ਮਿੱਠੂ, ਸਵਰਨਜੀਤ ਸਿੰਘ ਮਾਜਰੀ, ਗੁਰਦੀਪ ਸਿੰਘ ਰੋਮਾਣਾ, ਮਲਕੀਤ ਸਿੰਘ ਭੱਟੀਆ, ਬਾਬਾ ਬਹਾਦਰ ਸਿੰਘ, ਬਾਬਾ ਪ੍ਰਰੀਤਮ ਸਿੰਘ, ਲਲਿਤ ਕੁਮਾਰ, ਜੋਗਿੰਦਰ ਸਿੰਘ ਜੱਗੀ, ਹਰਪਾਲ ਸਿੰਘ ਪਾਲਾ, ਅਮਰਜੀਤ ਸਿੰਘ ਬੌਬੀ, ਰਵਇੰਦਰ ਸਿੰਘ ਫ਼ਤਹਿ, ਜਸਵੰਤ ਸਿੰਘ, ਭਗਵਾਨ, ਅਸ਼ਵਨੀ ਕੁਮਾਰ, ਸਤੀਸ਼ ਕੂਮਾਰ, ਹਨੀ ਸ਼ਰਮਾ, ਬਲਰਾਮ ਬਾਲੂ, ਮੇਜਰ ਸਨਦੀਪ, ਸੁਖਵਿੰਦਰ ਸਿੰਘ ਪਿੰਕੀ, ਮਲਕੀਤ ਸਿੰਘ ਬੋਪਰਾਏ, ਸੁਖਦੇਵ ਸਿੰਘ, ਕਸ਼ਮੀਰ ਸਿੰਘ, ਮਨਦੀਪ ਸਿੰਘ, ਰਾਜੇਸ਼ ਕੁਮਾਰ ਬੰਟੀ, ਬਲਵੀਰ ਸਿੰਘ ਬੀਰਾ, ਭਜਨ ਸਿੰਘ, ਰਾਜਇੰਦਰ ਸਿੰਘ ਸੋਨੂੰ, ਹਰਮੇਲ ਸਿੰਘ, ਜੋਰਾ ਸਿੰਘ ਅਲੀਪੁਰ, ਜਗਦੀਸ਼ ਸਿੰਘ, ਭਗਤ ਰਤਨਹੇੜੀ, ਚਮਕੌਰ ਸਿੰਘ ਕੰਮਾ, ਦੀਪਾ ਗਾਜ਼ੀਪੁਰ, ਸੁਰਜੀਤ ਸਿੰਘ ਟੋਸਾ, ਕਰਮਜੀਤ ਸਿੰਘ, ਦਰਸ਼ਨ ਸਿੰਘ ਤੁਰਮਰੀ, ਰਣਜੀਤ ਸਿੰਘ ਕੋਟ ਪਨੈਚ, ਗੁਰਮੇਲ ਸਿੰਘ, ਤਰੁਣ ਬਾਲੂ, ਪਰਮਿੰਦਰ ਸਿੰਘ ਨੋਨੀ ਹਾਜ਼ਰ ਸਨ।