ਪੱਤਰ ਪੇ੍ਰਰਕ, ਖੰਨਾ : ਹੁੰਡਈ ਮੋਟਰ ਇੰਡੀਆ ਕੰਪਨੀ ਵੱਲੋਂ ਪਾਲ ਹੁੰਡਈ ਖੰਨਾ 'ਚ ਸੇਵ ਵਾਟਰ ਚੈਲੇਂਜ ਭਾਵ ਡਰਾਈ ਵਾਸ਼ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ੋਨਲ ਪਾਰਟਸ ਐਂਡ ਸਰਵਿਸ ਹੈੱਡ ਅਨੁਰਾਗ ਕੁਮਾਰ, ਰੀਜ਼ਨਲ ਪਾਰਟਸ ਐਂਡ ਸਰਵਿਸ ਹੈੱਡ ਅਮਿਤ ਸ਼ਰਮਾ, ਟੈਰੇਟਰੀ ਪਾਰਟਸ ਐਂਡ ਸਰਵਿਸ ਹੈੱਡ ਜਸ਼ਨਦੀਪ ਸਿੰਘ ਗਿੱਲ, ਪਾਲ ਹੁੰਡਈ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ ਤੇ ਹਰਪ੍ਰਰੀਤ ਸਿੰਘ ਧੰਜਲ ਵੱਲੋਂ ਕੀਤਾ ਗਿਆ।

ਪਾਲ ਹੁੰਡਈ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ ਤੇ ਹਰਪ੍ਰਰੀਤ ਸਿੰਘ ਧੰਜਲ ਨੇ ਦੱਸਿਆ ਡਰਾਈ ਵਾਸ਼ ਰਾਹੀਂ ਹਰ ਕਾਰ ਨੂੰ ਧੋਣ ਲਈ ਖਰਚ ਹੁੰਦੇ ਕਰੀਬ 120 ਲੀਟਰ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਖੰਨਾ ਪਾਲ ਹੁੰਡਈ ਸ਼ੋਅਰੂਮ ਵਿਖੇ 22 ਨਵੰਬਰ ਤੋਂ ਅਰੰਭ ਹੋਇਆ ਇਹ ਕੈਂਪ 6 ਦਸੰਬਰ ਤਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਇਸ ਦੌਰਾਨ ਜੋ ਵੀ ਗਾਹਕ ਡਰਾਈ ਵਾਸ਼ ਕਰਵਾਉਣਗੇ, ਉਨ੍ਹਾਂ 'ਚੋਂ 100 ਲੱਕੀ ਗਾਹਕਾਂ ਨੂੰ ਹੁੰਡਈ ਕੰਪਨੀ ਵੱਲੋਂ 1000 ਰੁਪਏ ਤਕ ਦੇ ਡਿਸਕਾਉਂਟ ਵਾਊਚਰ ਤੇ ਸਰਟੀਫਿਕੇਟਸ ਦਿੱਤੇ ਜਾਣਗੇ। ਇਸ ਦੌਰਾਨ ਕਈ ਗਾਹਕਾਂ ਨੇ ਆਪਣੀਆਂ ਕਾਰਾਂ ਦੀ ਡਰਾਈ ਵਾਸ਼ ਕਰਵਾਉਣ 'ਚ ਉਤਸ਼ਾਹ ਵਿਖਾਇਆ ਤੇ ਹੋਰ ਹੁੰਡਈ ਕਾਰ ਚਾਲਕਾਂ ਨੂੰ ਇਸ ਦਾ ਲਾਭ ਉਠਾਉਣ ਦੀ ਅਪੀਲ ਕੀਤੀ।