-ਖਾਰੇਪਣ ਤੋਂ ਪ੍ਰਭਾਵਿਤ ਮਿੱਟੀ ਤੇ ਮਾੜੇ ਪੱਧਰ ਦੇ ਪਾਣੀ ਪ੍ਰਬੰਧਨ ਸਬੰਧੀ ਕੀਤੇ ਕਾਰਜਾਂ ਲਈ ਮਿਲਿਆ ਐਵਾਰਡ

215-ਐਵਾਰਡ ਹਾਸਲ ਕਰਦੇ ਹੋਏ ਪੀਏਯੂ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓਮ ਪ੍ਰਕਾਸ਼ ਚੌਧਰੀ

ਪੱਤਰ ਪ੍ਰੇਰਕ,ਲਧਿਆਣਾ

ਪੀਏਯੂ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓਮ ਪ੍ਰਕਾਸ਼ ਚੌਧਰੀ ਨੂੰ ਆਈਸੀਏਆਰ, ਸੀਅੱੈਸਅੱੈਸਆਰਆਈ ਐਂਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨਾਂ ਨੂੰ ਇਹ ਸਨਮਾਨ ਖਾਰੇਪਣ ਤੋਂ ਪ੍ਰਭਾਵਿਤ ਮਿੱਟੀ ਤੇ ਮਾੜੇ ਪੱਧਰ ਦੇ ਪਾਣੀ ਦੇ ਪ੍ਰਬੰਧਨ ਸਬੰਧੀ ਕੀਤੇ ਗਏ ਕਾਰਜਾਂ ਲਈ ਆਈਸੀਏਆਰ-ਸੀਅੱੈਸਅੱੈਸਆਰਆਈ ਕਰਨਾਲ ਵਿਖੇ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਚੌਧਰੀ ਨੇ ਖਾਰੇ ਅਤੇ ਲੂਣੇ ਪਾਣੀ ਦੀ ਵਰਤੋਂ ਸਬੰਧੀ ਤਕਨੀਕ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਨ ਕਾਰਜ ਕਰਦਿਆਂ ਕਿਸਾਨਾਂ ਦੇ ਲਾਭ ਲਈ 16 ਸਿਫ਼ਾਰਸ਼ਾਂ ਦੇ ਨਾਲ-ਨਾਲ ਬਹੁਤ ਸਾਰੇ ਉਚ ਪੱਧਰੀ ਲੇਖ ਵੀ ਪ੍ਰਕਾਸ਼ਿਤ ਕਰਵਾਏ ਹਨ। ਜੂਨ 2017 ਤੋਂ ਲੈ ਕੇ ਡਾ. ਚੌਧਰੀ ਆਈਸੀਏਆਰ ਵੱਲੋਂ ਕਰਵਾਏ ਸੀਏਅੱੈਫਟੀ ਪ੍ਰੋਗਰਾਮ ਦੇ ਨਿਰਦੇਸ਼ਕ ਵਜੋਂ ਸੇਵਾ ਨਿਭਾ ਰਹੇ ਹਨ। ਡਾ. ਚੌਧਰੀ ਦੇ ਨਾਂ ਹੇਠ 75 ਖੋਜ ਪੇਪਰਾਂ ਅਤੇ 21 ਰਿਵਿਊ ਪੇਪਰਾਂ ਸਮੇਤ 6 ਬੁਲਿਟਨਾਂ ਅਤੇ 40 ਪਾਪੂਲਰ ਲੇਖਾਂ ਦੇ ਰੂਪ ਵਿੱਚ ਕੁੱਲ 271 ਪ੍ਰਕਾਸ਼ਨਾਵਾਂ ਦਰਜ਼ ਹਨ। ਇਸ ਤੋਂ ਇਲਾਵਾ ਉਨਾਂ ਨੂੰ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਐਵਾਰਡ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਡਾ. ਜੇਅੱੈਸਪੀ ਮੈਮੋਰੀਅਲ ਐਵਾਰਡ, ਪੋ੍ਰਫੈਸਰ ਐੱਮਅੱੈਸ ਛੀਨਨ ਵਿਸ਼ੇਸ਼ਤਾ ਪ੍ਰੋਫੈਸਰ ਚੀਅਰ 2018 ਐਗਰੋ ਸਾਇੰਟਿਸਟ ਐਵਾਰਡ, 2013 ਅਤੇ 1994 ਵਿੱਚ ਨੌਜਵਾਨ ਵਿਗਿਆਨੀ ਪੁਰਸਕਾਰ ਪ੍ਰਮੁੱਖ ਹਨ। ਇਸ ਤੋਂ ਇਲਾਵਾ ਡਾ. ਚੌਧਰੀ ਨੇ ਦੇਸ਼-ਵਿਦੇਸ਼ ਵਿੱਚ ਬਹੁਤ ਸਾਰੇ ਥਾਵਾਂ ਤੇ ਵਿਸ਼ੇਸ਼ਗ ਵਜੋਂ ਭਾਸ਼ਣ ਦੇ ਕੇ ਆਪਣੇ ਗਿਆਨ ਦਾ ਪਸਾਰ ਵੀ ਕੀਤਾ ਹੈ। ਉਨਾਂ ਆਪਣੇ ਕਾਰਜਕਾਲ ਦੌਰਾਨ 26 ਕਰੋੜ 10 ਲੱਖ ਰੁਪਏ ਦੇ ਖੋਜ ਪ੍ਰੋਜੈਕਟਾਂ ਉਪਰ ਕੰਮ ਕੀਤਾ। ਇਨਾਂ ਵਿੱਚੋਂ ਭਾਰਤ ਇਸਰਾਈਲ ਮੈਗਾ ਪ੍ਰਾਜੈਟਕ ਪ੍ਰਮੁੱਖ ਹੈ ਜੋ ਦੱਖਣ-ਪੱਛਮੀ ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਖੇਤੀ ਲਈ ਖਾਰੇ ਪਾਣੀ ਦੀ ਵਰਤੋਂ ਬਾਰੇ ਸੀ। ਇਸ ਤੋਂ ਇਲਾਵਾ ਮਾਰਚ 2019 ਵਿੱਚ ਪੀਏਯੂ ਲੁਧਿਆਣਾ ਨੂੰ ਆਈਸੀਏਆਰ ਵੱਲੋਂ ਇਕ ਵਕਾਰੀ ਪ੍ਰਾਜੈਕਟ ਨਾਲ ਨਵਾਜ਼ਿਆ ਗਿਆ ਜਿਸ ਦੇ ਡਾ. ਚੌਧਰੀ ਪਿ੍ਰੰਸੀਪਲ ਨਿਗਰਾਨ ਹਨ।