ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅੱਜ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਜਿਨਾਂ ਵਿੱਚ ਹਾਈਬਿ੍ਡ ਮਿਰਚਾਂ ਦੀ ਕਿਸਮ ਸੀਅੱੈਚ-27, ਹਾਈਬਿ੍ਡ ਕੱਦੂ ਦੀ ਕਿਸਮ ਪੀਪੀਅੱੈਚ-1 ਅਤੇ ਗਾਜਰ ਦੀ ਕਿਸਮ ਪੀਸੀ-161 ਦੇ ਵਪਾਰੀਕਰਨ ਲਈ ਇੱਕ ਸਹੀ ਉਪਰ ਦਸਤਖਤ ਕੀਤੇ। ਇਹ ਸਮਝੌਤਾ ਡਾਕਟਰ ਸੀਡਜ਼ ਪ੍ਰਰਾਈਵੇਟ ਲਿਮਿਟਡ, 46 ਸੁੰਦਰ ਨਗਰ, ਲਾਲ ਬਾਗ (ਐੱਮਬੀਡੀ ਨਿਓਪੋਲਸ ਮਾਲ ਦੇ ਪਿੱਛੇ) ਫਿਰੋਜ਼ਪੁਰ ਰੋਡ ਲੁਧਿਆਣਾ ਨਾਲ ਸਿਰੇ ਚੜਿਆ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਡਾਕਟਰ ਸੀਡਜ਼ ਦੇ ਖੋਜ ਅਤੇ ਉਤਪਾਦਨ ਕੁਆਰਡੀਨੇਟਰ ਅਰੁਨ ਕੁਮਾਰ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ। ਡਾ. ਬੈਂਸ ਨੇ ਸੰਬੰਧਿਤ ਫਰਮ ਨੂੰ ਪੀਏਯੂ. ਵੱਲੋਂ ਵਿਕਸਿਤ ਸਬਜ਼ੀਆਂ ਦੀਆਂ ਉਨਤ ਕਿਸਮਾਂ ਦੇ ਵਪਾਰੀਕਰਨ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ। ਪ੍ਰਸਿੱਧ ਸਬਜ਼ੀ ਵਿਗਿਆਨੀ ਅਤੇ ਪੀਏਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਕੱਦੂ ਦੀ ਹਾਈਬਿ੍ਡ ਕਿਸਮ ਪੀਪੀਅੱੈਚ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਤੁੜਾਈ ਪਨੀਰੀ ਲਾਉਣ ਤੋਂ 45 ਦਿਨਾਂ ਬਾਅਦ ਹੋ ਸਕਦੀ ਹੈ। ਗਾਜਰਾਂ ਦੀ ਕਿਸਮ ਪੀਸੀ-161 ਬਾਰੇ ਗੱਲ ਕਰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਿਢੱਲੋਂ ਨੇ ਦੱਸਿਆ ਕਿ ਇਹ ਕਿਸਮ 90 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

ਸਹਾਇਕ ਸਬਜ਼ੀ ਕਿਸਮ ਸੁਧਾਰਕ ਡਾ. ਸੇਲੇਸ਼ ਜਿੰਦਲ ਨੇ ਮਿਰਚਾਂ ਦੀ ਕਿਸਮ ਸੀਅੱੈਚ-27 ਬਾਰੇ ਗੱਲ ਕੀਤੀ। ਤਕਨਾਲੋਜੀ ਵਪਾਰੀਕਰਨ ਸੈਲ ਦੇ ਡਾ.ਐੱਸਅੱੈਸ ਚਾਹਲ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 55 ਤਕਨੀਕਾਂ ਦੇ ਵਪਾਰੀਕਰਨ ਲਈ 230 ਸਮਝੌਤੇ ਕੀਤੇ ਹਨ।