ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਅਪਰਾਧਕ ਮਾਮਲਾ ਦਰਜ ਹੋਣ ਦੇ ਬਾਵਜੂਦ ਔਰਤ ਨੇ ਗ਼ਲਤ ਜਾਣਕਾਰੀ ਦੇ ਕੇ ਧੋਖੇ ਨਾਲ ਪਾਸਪੋਰਟ ਬਣਵਾ ਲਿਆ । ਪਿੰਡ ਸਰੀਂਹ ਦੇ ਹੀ ਰਹਿਣ ਵਾਲੇ ਮਲਕੀਤ ਸਿੰਘ ਨੇ ਜਦ ਇਸ ਮਾਮਲੇ ਨੂੰ ਉਜਾਗਰ ਕੀਤਾ ਤਾ ਥਾਣਾ ਡੇਹਲੋਂ ਦੀ ਪੁਲਿਸ ਨੇ ਮਲਕੀਤ ਸਿੰਘ ਦੇ ਬਿਆਨਾਂ ਉਪਰ ਪਿੰਡ ਸਰੀਂਹ ਦੀ ਰਹਿਣ ਵਾਲੀ ਜਸਬੀਰ ਕੌਰ ਦੇ ਖ਼ਿਲਾਫ਼ ਧੋਖਾਧੜੀ ਅਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ । ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦੇ ਖ਼ਿਲਾਫ਼ 2016 ਵਿੱਚ ਲੜਾਈ ਝਗੜੇ ਦੀ ਐੱਫ ਆਈ ਆਰ ਦਰਜ ਕੀਤੀ ਗਈ ਸੀ । ਥਾਣਾ ਡੇਹਲੋਂ ਵਿੱਚ ਦਰਜ ਹੋਏ ਇਸ ਮੁਕੱਦਮੇ ਦੇ ਬਾਵਜੂਦ ਉਸ ਨੇ ਐਫ ਆਈ ਆਰ ਦੀ ਗੱਲ ਲੁਕਾ ਕੇ ਧੋਖੇ ਨਾਲ ਪਾਸਪੋਰਟ ਬਣਵਾ ਲਿਆ ।ਮਲਕੀਤ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ । ਜਾਂਚ ਅਧਿਕਾਰੀ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਤਫਤੀਸ਼ ਤੋਂ ਬਾਅਦ ਜਸਬੀਰ ਕੌਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Posted By: Tejinder Thind