ਪੱਤਰ ਪ੍ਰਰੇਰਕ, ਖੰਨਾ : ਖੰਨਾ ਯੂਥ ਕਾਂਗਰਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮੰਗਲਵਾਰ ਨੂੰ ਵੱਖਰੇ ਅੰਦਾਜ 'ਚ ਮਨਾਇਆ ਗਿਆ। ਯੂਥ ਕਾਂਗਰਸ ਨੇਤਾ ਅਮਿਤ ਤਿਵਾੜੀ ਦੀ ਅਗਵਾਈ 'ਚ ਯੂਥ ਆਗੂ ਬੁਲੇਪੁਰ ਸਥਿਤ ਰੈੱਡ ਕਰਾਸ ਬਿਰਧ-ਆਸ਼ਰਮ ਪੁੱਜੇ। ਟੀਮ ਵੱਲੋਂ ਆਸ਼ਰਮ 'ਚ ਰਹਿਣ ਵਾਲੇ ਬਜ਼ੁਰਗਾਂ ਦੇ ਨਾਲ ਦੁਪਹਿਰ ਦਾ ਖਾਣਾ ਖਾਧਾ ਗਿਆ ਤੇ ਉਨ੍ਹਾਂ ਦਾ ਹਾਲਚਾਲ ਪੁੱਿਛਆ ਤੇ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਭਾਂਡੇ ਵੀ ਦਿੱਤੇ ਗਏ।

ਤਿਵਾੜੀ ਨੇ ਕਿਹਾ ਕਿ ਇਸ ਪਾਵਨ ਮੌਕੇ ਨੂੰ ਉਨ੍ਹਾਂ ਨੇ ਬਜ਼ੁਰਗਾਂ ਦੇ ਨਾਲ ਮਨਾਉਣ ਦਾ ਫੈਸਲਾ ਕੀਤਾ। ਤਿਉਹਾਰਾਂ ਤੇ ਪੁਰਬਾਂ ਨੂੰ ਹਰ ਕੋਈ ਆਪਣੇ ਪਰਿਵਾਰਾਂ ਦੇ ਨਾਲ ਮਨਾਉਣਾ ਚਾਹੁੰਦਾ ਹੈ ਪਰ ਇਨ੍ਹਾਂ ਬਜ਼ੁਰਗਾਂ ਦੇ ਪਰਿਵਾਰ ਉਨ੍ਹਾਂ ਤੋਂ ਦੂਰ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਬਣਕੇ ਉਨ੍ਹਾਂ ਨਾਲ ਦਿਨ ਮਨਾਇਆ। ਇਸ ਮੌਕੇ ਹਰਦੀਪ ਸਿੰਘ ਨੀਨੂੰ, ਅਨਮੋਲ ਪੁਰੀ, ਲਵੀਸ਼ ਥਾਪਰ, ਸੰਦੀਪ ਘਈ ਵੀ ਮੌਜੂਦ ਰਹੇ।