ਪੱਤਰ ਪ੍ਰਰੇਰਕ, ਖੰਨਾ : ਪਿਛਲੇ ਕਾਫੀ ਲੰਬੇ ਸਮੇ ਤੋਂ ਆਪਣੀਆਂ ਹੱਕੀ ਮੰਗਾਂ ਲਈ ਜਦੋ ਜਹਿਦ ਕਰ ਰਹੇ ਸਬਜੀ ਮੰਡੀ ਖੰਨਾ ਦੇ ਪੱਲੇਦਾਰ ਮਜਦੂਰਾਂ ਵਲੋਂ ਲੋਕ ਚੇਤਨਾ ਲਹਿਰ ਪੰਜਾਬ ਦੀ ਅਗਵਾਈ 'ਚ ਲੜੀਵਾਰ ਹੜਤਾਲ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਮੰਗਾਂ ਮੰਨਣ ਦੇ ਭਰੋਸਾ ਮਿਲਣ 'ਤੇ ਸਮਾਪਤ ਹੋ ਗਈ। ਪ੍ਰਧਾਨ ਮਹਿੰਦਰ ਸਿੰਘ, ਕਾਮਰੇਡ ਹਰਨੇਕ ਸਿੰਘ, ਕੁਲ ਹਿੰਦ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਬਲਵੀਰ ਸਿੰਘ ਸੁਹਾਵੀ, ਸ਼ਹੀਦ ਭਗਤ ਸਿੰਘ ਵੀਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀ ਦੀ ਅਗਵਾਈ 'ਚ ਸਰਕਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਸਰਕਾਰ ਤੱਕ ਪੁਹੰਚਾ ਦਿੱਤੀਆਂ ਜਾਣਗੀਆਂ। ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਖੰਨਾ ਸਬਜੀ ਮੰਡੀ ਦੇ ਮਜਦੂਰਾਂ ਦੀਆਂ ਮੰਗਾਂ ਜਾਇਜ ਹਨ ਪਰ ਸਰਕਾਰ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਮਜ਼ਦੂਰਾਂ ਨੂੰ ਕੋਈ ਵੀ ਮੈਡੀਕਲ ਸਹੂਲਤ, ਈਪੀਐਫ ਦੀ ਸਹੂਲਤ ਨਹੀਂ ਦਿੱਤੀ ਜਾਂਦੀ। ਮਜ਼ਦੂਰਾਂ ਦੀ ਮੰਗ ਹੈ ਕਿ ਸਾਰੇ ਪੰਜਾਬ ਦੇ ਰੇਟਾਂ 'ਚ ਵਾਧਾ ਕੀਤਾ ਜਾਵੇ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮਜ਼ਦੂਰਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਦੇ ਹੱਲ ਲਈ 18 ਤਰੀਕ ਨੂੰ ਐਸਡੀਐਮ ਖੰਨਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਜਰਨਲ ਸਕੱਤਰ ਦਿਲਬਾਗ ਸਿੰਘ ਲੱਖਾ, ਨੰਬਰਦਾਰ ਗੁਰਰੀਤ ਸਿੰਘ ਰਾਜੇਵਾਲ, ਹਾਕਮ ਸਿੰਘ ਈਸੜੂ, ਗੁਰਮੀਤ ਸਿੰਘ ਰਸੂਲੜਾ, ਜੱਟ ਮੰਡੀ ਸਬਜੀ ਯੂਨੀਅਨ ਦੇ ਪ੍ਰਧਾਨ ਕਿਰਨਪਾਲ, ਹਰਨੇਕ ਹਾਜ਼ਰ ਸਨ।