ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ

ਕਿਪਸ ਮਾਰਕੀਟ ਸਰਾਭਾ ਨਗਰ ਦੇ ਇੱਕ ਸਥਾਨਕ ਹੋਟਲ ਵਿਖੇ ਡੀਕੇ ਆਰਟ ਵੱਲੋਂ ਪ੍ਰਬੰਧਕ ਮੋਨਿਕਾ ਜਾਂਗੜਾ ਦੀ ਅਗਵਾਈ ਹੇਠ ਪੇਟਿੰਗ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਮੋਨਿਕਾ ਤੋਂ ਇਲਾਵਾ ਸੋਨੀਆ ਕੁਮਾਰ, ਗੁਰਵਿੰਦਰ ਸਿੰਘ, ਰਵਿੰਦਰ ਅੱਗਰਵਾਲ, ਰੀਮਾ, ਜਸਪ੍ਰਰੀਤ ਕੌਰ, ਕਾਵੇਰੀ, ਅੰਜਲੀ, ਰਮਨ ਗਿੱਲ ਅਤੇ ਯਸ਼ਿਤਾ ਸਮੇਤ 10 ਚਿਤਰਕਾਰਾਂ ਦੀਆਂ ਪੇਟਿੰਗਜ਼ ਸ਼ਾਮਲ ਕੀਤੀਆਂ ਗਈਆਂ ਜਿੰਨ੍ਹਾਂ ਵਿੱਚ ਕੋਠੀ ਪੇਟਿੰਗ, ਮਾਇਆ, ਬਾਜ, ਫਿਲਮੀ, ਕਢਾਈ, ਆਇਲ, ਚਾਰਕੁੱਲ ਵਰਕ, ਥਰੀਡੀ ਵਰਕ, ਬ੍ਹਮੰਡ ਅਤੇ ਮਿਕਸ ਮੀਡੀਆ ਨਾਲ ਸਬੰਧਿਤ ਪੇਟਿੰਗਜ਼ ਸ਼ਾਮਲ ਸਨ।

ਇਸ ਮੌਕੇ ਗੱਲ ਕਰਦੇ ਹੋਏ ਪ੍ਰਬੰਧਕ ਮੋਨਿਕਾ ਨੇ ਦੱਸਿਆ ਕਿ ਡੀਕੇ ਆਰਟ ਵੱਲੋਂ ਲਗਾਈ ਗਈ ਇਹ ਦੂਸਰੀ ਪੇਟਿੰਗ ਪ੍ਰਦਰਸ਼ਨੀ ਹੈ ਜਦ ਕਿ ਲਾਕਡਾਊਨ ਤੋਂ ਪਹਿਲਾਂ ਪੰਜਾਬੀ ਭਵਨ ਵਿਖੇ ਪਹਿਲੀ ਪ੍ਰਦਰਸ਼ਨੀ ਲਗਾਈ ਗਈ ਸੀ। ਉਨ੍ਹਾਂ ਦੱਸਿਆ ਸਭ ਪੇਟਿੰਗਜ਼ ਵਿੱਚ ਆਇਲ ਵਰਕ ਕੀਤਾ ਗਿਆ ਹੈ। ਮੋਨਿਕਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਕੱਲ ਵੀ ਜਾਰੀ ਰਹੇਗੀ।