ਤਰੁਣ ਆਨੰਦ, ਦੋਰਾਹਾ : ਅੱਜ ਦੋਰਾਹਾ ਪੀਏਡੀਬੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਨਾਮਜ਼ਦਗੀਆਂ ਭਰੀਆਂ ਗਈਆਂ, ਜਿਸ 'ਚ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ 9 ਜੋਨਾਂ ਨਾਲ ਸਬੰਧਤ ਆਗੂਆਂ ਵੱਲੋਂ ਰਿਟਰਨਿੰਂਗ ਅਫਸਰ ਪੀਏਡੀਬੀ ਦੋਰਾਹਾ ਕਮ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਪਾ ਹਰਜੀਤ ਸਿੰਘ ਕੋਲ ਜਮਾ ਕਰਵਾਏ ਗਏ।

ਇਸ ਸਮੇਂ ਏਆਰ ਸੰਦੀਪ ਕੌਰ, ਬਰਜਿੰਦਰ ਸਿੰਘ, ਬੇਅੰਤ ਸਿੰਘ ਆਦਿ ਬੈਂਕ ਅਧਿਕਾਰੀ ਵੀ ਮੌਜੂਦ ਸਨ।

ਬੈਂਕ ਅਧਿਕਾਰੀਆਂ ਨੇ ਦੱਸਿਆ ਕਾਗਜਾਂ ਦੀ ਜਾਂਚ ਪੜਤਾਲ ਤੋਂ ਬਾਅਦ ਪ੍ਰਬੰਧਕੀ ਕਮੇਟੀ ਦੀ ਚੋਣ 'ਚ ਕਾਂਗਰਸ ਦੇ ਸਾਰੇ ਦੇ ਸਾਰੇ 9 ਮੈਂਬਰ ਬਿਨਾਂ ਮੁਕਾਬਲੇ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਰੀਬ 15 ਦਿਨਾਂ ਬਾਅਦ ਕਮੇਟੀ ਵੱਲੋਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੀ ਪੀਏਡੀਬੀ ਚੋਣ 'ਚ ਹੋਈ ਹੂੰਝਾ ਫੇਰ ਜਿੱਤ ਨੂੰ ਵੇਖਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਜ਼ਿਲ੍ਹਾ ਪ੍ਰਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਨਗਰ ਕੌਂਸਲ ਪਾਇਲ ਦੇ ਪ੍ਰਧਾਨ ਮਲਕੀਤ ਸਿੰਘ ਗੋਗਾ ਤੇ ਕਾਂਗਰਸੀ ਆਗੂ ਹਰਮਿੰਦਰ ਸਿੰਘ ਿਛੰਦਾ ਘੁਡਾਣੀ ਵੱਖ-ਵੱਖ ਪ੍ਰਮੁੱਖ ਆਗੂਆਂ ਨਾਲ ਪੀਏਡੀਬੀ ਦੋਰਾਹਾ ਵਿਖੇ ਪੁੱਜੇ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜੇਤੂ ਮੈਂਬਰਾਂ ਰਾਮਪੁਰ ਅਨਸੂਚਿਤ ਜਾਤੀ ਗੁਲਜਾਰ ਸਿੰਘ, ਮਾੜਾ ਸਿੰਘ ਕੱਦੋਂ, ਜਨਰਲ ਦਿਲਬਾਗ ਸਿੰਘ, ਦਿਆਲ ਸਿੰਘ, ਬੁਆਣੀ, ਜਨਰਲ ਕਰਮਜੀਤ ਸਿੰਘ, ਗੁਰਦੇਵ ਸਿੰਘ, ਘੁਡਾਣੀ ਕਲਾਂ ਜਨਰਲ ਛੱਜਵੀਰ ਸਿੰਘ, ਬਿਕਰਮ ਸਿੰਘ, ਧਮੋਟ ਕਲਾਂ ਜਨਰਲ ਤਪਿੰਦਰ ਸਿੰਘ, ਮੋਹਣ ਸਿੰਘ, ਅਲੂਣਾ ਤੋਲਾ ਇਸਤਰੀ ਰਾਖਵਾਂ ਆਸ਼ਾ ਰਾਣੀ, ਦਵਿੰਦਰਜੀਤ, ਸਿਓੜਾ ਜਨਰਲ ਬਲਦੇਵ ਸਿੰਘ, ਗੁਰਦਿਆਲ ਸਿੰਘ, ਪਾਇਲ ਇਸਤਰੀ ਰਾਖਵਾਂ ਹਰਮੀਤ ਕੌਰ, ਰਮਲਜੀਤ ਸਿੰਘ ਗਰਚਾ, ਰੌਣੀ ਜਨਰਲ ਅਮਨਦੀਪ ਕੌਰ, ਨਰਪਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ।

ਉਨ੍ਹਾਂ ਕਿਹਾ ਲੈਂਡ ਮਾਰਗੇਜ ਬੈਂਕ ਦੀ ਚੋਣ ਸਮੇਂ ਕਾਂਗਰਸ ਦੇ ਸਾਰੇ ਮੈਂਬਰ ਨਿਰਵਿਰੋਧ ਚੁਣੇ ਗਏ ਹਨ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ। ਇਸ ਮੌਕੇ ਯੂਥ ਆਗੂ ਦਲਜੀਤ ਸਿੰਘ ਦੋਬੁਰਜੀ, ਪ੍ਰਧਾਨ ਇੰਦਰਪਾਲ ਸਿੰਘ ਮਨੀ, ਠੇਕੇਦਾਰ ਰਾਜਵੀਰ ਸਿੰਘ ਕੱਦੋਂ, ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ, ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਬਲਜੀਤ ਸਿੰਘ ਜੱਲ੍ਹਾ, ਮਨਦੀਪ ਸ਼ਰਮਾ ਘੁਡਾਣੀ ਕਲਾਂ੍ਹ, ਗੁਰਜੇਪਾਲ ਸਿੰਘ ਕੱਦੋਂ, ਜਸਵੀਰ ਸਿੰਘ ਬੇਗੋਵਾਲ, ਬਲਦੀਪ ਸਿੰਘ ਲਾਲੂ ਘੁਡਾਣੀ, ਸੋਹਣ ਸਿੰਘ ਕੱਦੋਂ, ਮਨਦੀਪ ਸਿੰਘ ਕੱਦੋਂ, ਸ਼ਮਸ਼ੇਰ ਸਿੰਘ ਕੋਟਲੀ, ਡੀਪੀ ਪਾਇਲ ਆਦਿ ਹਾਜ਼ਰ ਸਨ।