ਪੱਤਰ ਪ੍ਰੇਰਕ, ਲੁਧਿਆਣਾ-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਦਿੱਤੇ ਗਏ ਯੋਗਦਾਨ ਦੇ ਲਈ ਭੇਂਟ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿੱਚ ਕਰਵਾਏ ਪਦਮਸ਼੍ਰੀ ਐਵਾਰਡ ਸੈਮੀਨਾਰ ਵਿੱਚ ਜਦ ਵਾਇਸ ਚਾਂਸਲਰ ਨੂੰ ਇਹ ਐਵਾਰਡ ਦਿੱਤਾ ਗਿਆ ਤਾਂ ਉਨ੍ਹਾਂ ਚੇਹਰੇ 'ਤੇ ਖੁਸ਼ੀ ਦੌੜ ਰਹੀ ਸੀ। ਇਹ ਐਵਾਰਡ ਸੈਮੀਨਾਰ ਵਿੱਚ ਕਈ ਦਿੱਗਜ ਹਸਤੀਆਂ ਨੂੰ ਵੀ ਇਸ ਐਵਾਰਡ ਨਾਲ ਨਵਾਜਿਆ ਗਿਆ। ਵੀਸੀ ਡਾ. ਬਲਦੇਵ ਸਿੰਘ ਦਿੱਢੋਂ ਵਿਸ਼ਵ ਦੇ ਨਾਮੀ ਮੱਕੀ ਬ੍ਰੀਡਰਾਂ ਵਿੱਚ ਆਉਂਦੇ ਹਨ। ਇਹ ਪਲਾਂਟ ਬ੍ਰੀਡਰ ਦੇ ਤੌਰ 'ਤੇ ਇਹ ਮੱਕੀ ਦੀ ਕਰੀਬ 16 ਤੋਂ ਵੱਧ ਕਿਸਮਾਂ ਵਿਕਸਿਤ ਕਰ ਚੁੱਕੇ ਹਨ। ਜਿਸ ਵਿੱਚੋਂ ਪਾਰਸ ਪ੍ਮੁੱਖ ਹੈ। ਇਸਤੋਂ ਇਲਾਵਾ 400 ਤੋਂ ਵੱਧ ਸ਼ੋਧ ਪੱਤਰ ਅਤੇ 13 ਪੁਸਤਕਾਂ ਲਿਖ ਚੁੱਕੇ ਹਨ। ਪੰਜਾਬੀ ਜਾਗਰਣ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਵੀਸੀ ਡਾ. ਬਲਦੇਵ ਸਿੰਘ ਿਢੱਲੋਂ ਨੇ ਕਿਹਾ ਕਿ ''ਮਾਣਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਪਦਮਸ਼੍ਰੀ ਐਵਾਰਡ ਲੈ ਕੇ ਬੇਹਦ ਖੁਸ਼ੀ ਹੋ ਰਹੀ ਹੈ, ਜਿਸ ਪਲ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਮੈਨੂੰ ਅਜੇ ਵੀ ਵਿਸ਼ਵਾਸ਼ ਨਹੀਂ ਹੋ ਰਿਹਾ। ਪਿੱਛਲੇ 15 ਸਾਲਾਂ ਵਿੱਚ ਕਈ ਐਵਾਰਡ ਮਿਲੇ ਹਨ, ਪਰ ਇਹ ਪਦਮਸ਼੍ਰੀ ਐਵਾਰਡ ਮੇਰੇ ਲਈ ਬਹੁਤ ਖਾਸ ਹੈ। ਇਹ ਐਵਾਰਡ ਨੂੰ ਪਾਕੇ ਬਹੁਤ ਖੁਸ਼ ਹਾਂ। ਡਾ. ਿਢੱਲੋਂ ਨੇ ਕਿਹਾ ਕਿ ਐਵਾਰਡ ਸੈਮੀਨਾਰ ਦੇ ਬਾਅਦ ਰਾਸ਼ਟਰਪਤੀ ਅਤੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਬੇਹਤਰ ਕਰਨ ਲਈ ਪ੍ਰੇਰਿਤ ਕੀਤਾ। ਇਹ ਪਲ ਮੇਰੇ ਲਈ ਬਹੁਤ ਹੀ ਮਾਣ ਵਾਲਾ ਸੀ। ਇਹ ਐਵਾਰਡ ਮੈਨੂੰ ਪੀਏਯੂ ਦੇ ਟੀਚਿੰਗ, ਨਾਨ ਟੀਚਿੰਗ ਅਤੇ ਸਾਰੇ ਸਟਾਫ ਦੀ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਸਕਦਾ ਮਿਲਿਆ ਹੈ। ਸਰਕਾਰ ਨੇ ਵੀ ਬਹੁਤ ਸਹਿਯੋਗ ਦਿੱਤਾ। ਇਹ ਐਵਾਰਡ ਨੇ ਮੇਰੀ ਜਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ।''

ਦੱਸਣਯੋਗ ਹੈ ਕਿ ਡਾ. ਬਲਦੇਵ ਸਿੰਘ ਿਢੱਲੋਂ ਨੂੰ ਕਈ ਐਵਾਰਡ ਮਿਲ ਚੁੱਕੇ ਹਨ। ਜਿਸ ਵਿੱਚ ਏਸ਼ੀਆਈ ਮੱਕੀ ਕਾਨਫਰੰਸ ਦੇ ਦੌਰਾਨ ਮੈਜ ਚੈਂਪੀਅਨ ਆਫ ਦੀ ਏਸ਼ੀਆ ਦਾ ਐਵਾਰਡ, ਡਾ. ਵੀਪਾਲ ਮੈਮੋਰੀਅਲ ਐਵਾਰਡ, ਰਫੀ ਮਹੱਮਦ ਕਿਦਵਾਈ ਐਵਾਰਡ, ਓਮ ਪ੍ਕਾਸ਼ ਭਸੀਨ ਐਵਾਰਡ, ਲਾਇਫ ਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਨਵਾਜਿਆ ਜਾ ਚੁੱਕਾ ਹੈ। ਉਥੇ ਵੀਸੀ ਿਢੱਲੋਂ ਦੀ ਦੇਖ-ਰੇਖ ਵਿੱਚ ਪੀਏਯੂ ਨੇ ਖੋਜ਼, ਪ੍ਸਾਰ ਅਤੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਉਪਲਬੱਧੀਆਂ ਹਾਸਲ ਕੀਤੀਆਂ। ਜਿਸ ਵਿੱਚ ਸਾਲ 2017 ਦੇ ਲਈ ਸਰਦਾਰ ਪਟੇਲ ਐਵਾਰਡ ਮੁੱਖ ਹੈ। ਇਸਤੋਂ ਇਲਾਵਾ ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਵੱਲੋਂ ਭਾਰਤ ਦੀ ਰਾਜ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਪੀਏਯੂ ਨੂੰ ਪਹਿਲਾ ਸਥਾਨ ਦਿੱਤਾ ਸੀ।