-ਿਢੱਲੋਂ ਨੂੰ ਪਦਮਸ਼੍ਰੀ ਮਿਲਣ 'ਤੇ ਲੱਗੀ ਮੁਬਾਰਕਾਂ ਦੀ ਝੜੀ

208-ਪਦਮਸ਼੍ਰੀ ਐਵਾਰਡ ਹਾਸਲ ਕਰਦੇ ਹੋਏ ਪੀਏਯੂ ਦੇ ਵੀਸੀ ਡਾ. ਬਲਦੇਵ ਸਿੰਘ ਿਢੱਲੋਂ।

ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਨੂੰ ਭਾਰਤ ਸਰਕਾਰ ਵੱਲੋਂ 'ਪਦਮਸ਼੍ਰੀ' ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਉਨਾਂ ਨੇ ਇਹ ਸਨਮਾਨ 11 ਮਾਰਚ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ 'ਚ ਹੋਏ ਇਕ ਸ਼ਾਨਦਾਰ ਸਮਾਗਮ 'ਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲੋਂ ਹਾਸਲ ਕੀਤਾ। ਇਸ ਸਨਮਾਨ ਦਾ ਐਲਾਨ 25 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਆਪਣੀ ਵੈਬਸਾਈਟ ਤੇ ਦੇਰ ਰਾਤ ਕੀਤਾ ਗਿਆ ਸੀ ਤੇ ਡਾ. ਿਢੱਲੋਂ ਨੂੰ ਸਾਇੰਸ ਤੇ ਇੰਜਨੀਅਰਿੰਗ ਦੇ ਖੇਤਰ 'ਚ ਖੇਤੀ ਦੀ ਨਿਰੰਤਰਤਾ ਲਈ ਤਕਨਾਲੋਜੀ ਦੇ ਵਿਕਾਸ ਲਈ ਦਿੱਤਾ ਗਿਆ। ਪੀਏਯੂ ਦੇ ਪ੍ਰਬੰਧਕੀ ਬੋਰਡ, ਅਫਸਰ ਸਾਹਿਬਾਨ, ਫੈਕਲਟੀ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਡਾ. ਿਢੱਲੋਂ ਨੰੂ ਮੁਬਾਰਕਾਂ ਦੇਣ ਦਾ ਦੌਰ ਜਾਰੀ ਰਿਹਾ। ਖੇਤੀ ਖੇਤਰ ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਤੇ ਦੂਰ ਅੰਦੇਸ਼ੀ ਵਜੋਂ ਜਾਣੇ ਜਾਂਦੇ ਡਾ. ਿਢੱਲੋਂ ਨੇ ਇਹ ਸਨਮਾਨ ਹਾਸਲ ਕਰਨ ਮਗਰੋਂ ਕਿਹਾ ਕਿ ਇਹ ਅਸਲ 'ਚ ਮੇਰੀ ਸੰਸਥਾ ਤੇ ਇਸ ਨਾਲ ਜੁੜੇ ਅਦਾਰਿਆਂ ਦਾ ਸਨਮਾਨ ਹੈ। ਇਸ ਲਈ ਮੈਂ ਭਾਰਤ ਸਰਕਾਰ, ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ ਤੇ ਪੀਏਯੂ ਟੀਮ ਦਾ ਦਿਲੋਂ ਧੰਨਵਾਦੀ ਹਾਂ। ਜੂਨ 2011 ਤੋਂ ਪੀਏਯੂ ਦੇ ਵਾਈਸ ਚਾਂਸਲਰ ਬਣੇ ਡਾ. ਿਢੱਲੋਂ 71 ਵਰਿਆਂ ਦੇ ਹਨ ਤੇ ਮੱਕੀ ਬਰੀਡਰ ਵਜੋਂ ਜਾਣੇ ਜਾਂਦੇ ਹਨ। ਪੀਏਯੂ ਵਿਖੇ ਮੱਕੀ ਬਰੀਡਰ, ਨਿਰਦੇਸ਼ਕ ਖੋਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਤੇ ਭਾਰਤੀ ਖੇਤੀ ਖੋਜ ਪ੍ਰਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ। ਆਈਸੀਏਆਰ ਦੀ ਇਕ ਹੋਰ ਸੰਸਥਾ ਨੈਸ਼ਨਲ ਬਿਓਰੋ ਪਲਾਂਟ ਜੈਨੇਟਿਕਸ ਰਿਸੋਰਸਸ ਦੇ ਉਹ ਡਾਇਰੈਕਟਰ ਜਨਰਲ ਰਹੇ ਹਨ। ਪੀਏਯੂ ਦੇ ਵਾਈਸ ਚਾਂਸਲਰ ਲੱਗਣ ਤੋਂ ਪਹਿਲਾਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਨਿਰਦੇਸ਼ਕ ਖੋਜ ਵਜੋਂ ਕੰਮ ਕਰ ਰਹੇ ਸਨ। ਇਸ ਤੋਂ ਬਿਨ੍ਹਾਂ ਉਹ ਵਿਦੇਸ਼ਾਂ ਵਿੱਚ ਬਰਮਿੰਘਮ ਯੂਨੀਵਰਸਿਟੀ, ਯੂਕੇ ਤੇ ਅੰਤਰਰਾਸ਼ਟਰੀ ਮੱਕੀ ਤੇ ਕਣਕ ਸੋਧ ਸੈਂਟਰ ਮੈਕਸੀਕੋ 'ਚ ਵੀ ਆਪਣਾ ਯੋਗਦਾਨ ਦੇ ਚੁੱਕੇ ਹਨ। ਜਦੋਂ ਤੋਂ ਉਹ ਪੀਏਯੂ ਦੇ ਵਾਈਸ ਚਾਂਸਲਰ ਬਣੇ ਹਨ, ਯੂਨੀਵਰਸਿਟੀ ਨੇ ਖੋਜ, ਪਸਾਰ ਤੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਰਾਪਤੀਆਂ ਕੀਤੀਆਂ ਹਨ। ਵੱਖ-ਵੱਖ ਅਦਾਰਿਆਂ ਵੱਲੋਂ ਕੀਤੀ ਗਈ ਦਰਜਾਬੰਦੀ ਵਿੱਚ ਯੂਨੀਵਰਸਿਟੀ ਮੋਹਰੀ ਸਥਾਨਾਂ 'ਤੇ ਰਹੀ ਹੈ ਜਿਨ੍ਹਾਂ 'ਚੋਂ ਆਈਸੀਏਆਰ ਤੇ ਐੱਮਐੱਚਆਰ ਡੀ ਵੱਲੋਂ ਕੀਤੀ ਗਈ ਦਰਜਾਬੰਦੀ ਵਿਸ਼ੇਸ਼ ਰੂਪ 'ਚ ਜ਼ਿਕਰਯੋਗ ਹੈ। ਪ੍ਰਕਾਸ਼ਨਾਵਾਂ ਤੇ ਸਾਈਟੇਸ਼ਨਾਂ ਪੱਖੋਂ ਸਾਰੀਆਂ ਰਾਜ ਅਤੇ ਕੇਂਦਰੀ ਯੂਨੀਵਰਸਿਟੀਆਂ 'ਚੋਂ ਯੂਨੀਵਰਸਿਟੀ ਪਹਿਲੇ ਸਥਾਨ 'ਤੇ ਰਹੀ ਹੈ। ਖੇਤੀ ਖੋਜ ਦੇ ਖੇਤਰ ਵਿੱਚ ਡਾ. ਿਢੱਲੋਂ ਦੀ ਅਗਵਾਈ ਵਿੱਚ ਅਨੇਕਾਂ ਪ੍ਰਰਾਪਤੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਝੋਨੇ ਦੀਆਂ ਘੱਟ ਪਾਣੀ ਲੈਣ ਵਾਲੀਆਂ ਅਤੇ ਛੇਤੀ ਪੱਕਣ ਵਾਲੀਆਂ ਕਿਸਮਾਂ, ਘੱਟ ਬੀਜਾਂ ਵਾਲੀਆਂ ਕਿੰਨੂ ਦੀਆਂ ਕਿਸਮਾਂ, ਪਾਣੀ ਬਚਾਉਣ ਵਾਲੀਆਂ ਸਿੰਚਾਈ ਤਕਨੀਕਾਂ ਤੇ ਕੀੜੇ ਮਕੌੜਿਆਂ ਦਾ ਸੰਯੁਕਤ ਪ੍ਰਬੰਧਨ ਵਿਸ਼ੇਸ਼ ਰੂਪ 'ਚ ਜ਼ਿਕਰਯੋਗ ਹੈ। ਡਾ. ਿਢੱਲੋਂ ਨੇ ਚਿੱਟੀ ਮੱਖੀ ਦੀ ਮਹਾਂਮਾਰੀ ਮਗਰੋਂ ਬਣਾਈ ਤਿੰਨ ਰਾਜਾਂ ਦੀ ਕਮੇਟੀ ਦੀ ਅਗਵਾਈ ਵੀ ਕੀਤੀ ਜਿਸ ਨੇ ਨਾ ਕੇਵਲ ਚਿੱਟੀ ਮੱਖੀ ਦੇ ਹਮਲੇ 'ਤੇ ਕਾਬੂ ਹੀ ਪਾਇਆ ਬਲਕਿ ਨਰਮੇ ਦਾ ਰਿਕਾਰਡ ਝਾੜ ਵੀ ਹੋਇਆ। ਡਾ. ਿਢੱਲੋਂ ਦੀ ਅਗਵਾਈ 'ਚ ਪੀਏਯੂ ਨੇ ਆਪਣੇ ਅਜਿਹੇ ਖੋਜ ਪ੍ਰਰੋਗਰਾਮ ਆਰੰਭੇ ਹਨ ਜੋ ਕੇਵਲ ਸਥਾਈ ਖੇਤੀ ਤੇ ਝਾੜ ਉਤਪਾਦਨ 'ਤੇ ਹੀ ਸੇਧਤ ਹਨ ਬਲਕਿ ਵਾਤਾਵਰਨ ਦੇ ਨੁਕਤੇ ਤੋਂ ਇਨ੍ਹਾਂ ਦੀ ਵਿਉਂਤਬੰਦੀ ਤੇ ਪੌਸ਼ਟਿਕ ਤੱਤਾਂ ਨੂੰ ਵੀ ਕੇਂਦਰ 'ਚ ਰੱਖ ਰਹੇ ਹਨ। ਜੈਵਿਕ ਖਾਦਾਂ ਭੂਮੀ ਦੇ ਪੌਸ਼ਟਿਕ ਤੱਤਾਂ ਲਈ ਵਿਸ਼ੇਸ਼ ਰੂਪ 'ਚ ਕਾਰਗਰ ਸਾਬਤ ਹੋਈਆਂ। ਪੀਏਯੂ ਦਾ ਉਦਯੋਗ ਖਾਸ ਕਰ ਬੀਜ, ਪ੍ਰਰੋਸੈਸਿੰਗ ਤੇ ਫਾਰਮ ਮਸ਼ੀਨਰੀ ਦੇ ਖੇਤਰ 'ਚ ਵੱਡਾ ਪਸਾਰ ਹੋਇਆ ਜਿਸ ਦਾ ਲਾਹਾ ਪੰਜਾਬ ਦੇ ਕਿਸਾਨਾਂ ਨੂੰ ਹੋਇਆ। ਡਾ. ਿਢੱਲੋਂ ਇਕ ਪਲਾਂਟ ਬਰੀਡਰ ਵਜੋਂ ਮੱਕੀ ਦੀਆਂ 16 ਕਿਸਮਾਂ ਵਿਕਸਤ ਕਰ ਚੁੱਕੇ ਹਨ ਜਿਨ੍ਹਾਂ 'ਚ 'ਪਾਰਸ' ਪ੍ਰਮੁੱਖ ਹੈ। ਹੁਣ ਤੱਕ ਉਹ 400 ਤੋਂ ਵੱਧ ਖੋਜ ਪੱਤਰ ਤੇ 13 ਪੁਸਤਕਾਂ ਲਿਖ ਚੁੱਕੇ ਹਨ। ਉਹ ਅਨੇਕਾਂ ਸਾਇੰਸ ਜਰਨਲਾਂ ਦੇ ਸੰਪਾਦਕੀ ਬੋਰਡ ਦੇ ਮੈਂਬਰ ਹਨ। ਹੁਣ ਤੱਕ ਉਨ੍ਹਾਂ ਨੂੰ ਵੀਪੀ ਪਾਲ ਮੈਮੋਰੀਅਲ ਐਵਾਰਡ, ਰਫੀ ਅਹਿਮਦ ਕਿਦਵਈ ਐਵਾਰਡ, ਓਮ ਪ੍ਰਕਾਸ਼ ਭਸ਼ੀਨ ਐਵਾਰਡ (ਸਾਇੰਸ ਅਤੇ ਤਕਨਾਲੋਜੀ), ਲਾਈਫ ਟਾਈਮ ਅਚੀਵਮੈਂਟਸ ਐਵਾਰਡ (ਪੰਜਾਬ ਸਾਇੰਸ ਅਕੈਡਮੀ) ਨਾਲ ਸਨਮਾਨਿਆ ਜਾ ਚੁੱਕਾ ਹੈ। ਡਾ. ਿਢੱਲੋਂ ਇਕ ਨਿਸ਼ਠਾਵਾਨ ਵਿਗਿਆਨੀ, ਦੂਰਅੰਦੇਸ਼ ਪ੍ਰਬੰਧਕ ਅਤੇ ਇਕ ਚੰਗੇ ਲੀਡਰ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਤੋਂ ਖੇਤੀ ਖੇਤਰ 'ਚ ਹੋਰ ਢੁੱਕਵੀਆਂ ਤਕਨੀਕਾਂ, ਫਸਲਾਂ ਦੀਆਂ ਕਿਸਮਾਂ ਤੇ ਬੇਹਤਰੀਨ ਯੋਜਨਾਬੰਦੀ ਦੀ ਉਮੀਦ ਬੱਝਦੀ ਹੈ।