ਸੰਜੀਵ ਗੁਪਤਾ, ਜਗਰਾਓਂ : ਸ਼ੋ੍ਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਪੀਏਸੀ ਦਾ ਜਗਰਾਓਂ ਤੋਂ ਸੀਨੀਅਰ ਯੂਥ ਆਗੂ ਕੰਵਲਜੀਤ ਸਿੰਘ ਮੱਲ੍ਹਾ ਨੇ ਮੈਂਬਰ ਚੁਣੇ ਜਾਣ 'ਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਮੱਥਾ ਟੇਕਿਆ।

ਉਨ੍ਹਾਂ ਇਸ ਦੌਰਾਨ ਸ੍ਰੀ ਸੱਚਖੰਡ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸੰਪਰਦਾਇ ਦੇ ਸੰਤਾਂ ਤੋਂ ਅਸ਼ੀਰਵਾਦ ਪ੍ਰਰਾਪਤ ਕੀਤਾ। ਇਸ ਦੌਰਾਨ ਸੰਪਰਦਾਇ ਦੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪੀਏਸੀ ਮੈਂਬਰ ਮੱਲ੍ਹਾ ਨੇ ਕਿਹਾ ਹਮੇਸ਼ਾ ਵਾਂਗ ਹੁਣ ਵੀ ਉਹ ਪਾਰਟੀ ਵੱਲੋਂ ਬਖਸ਼ੇ ਮਾਣ, ਸਨਮਾਨ ਸਦਕਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਾਂਗ ਸੇਵਾਵਾਂ ਨਿਭਾਉਂਦੇ ਰਹਿਣਗੇ। ਪਾਰਟੀ ਦੀ ਚੜ੍ਹਦੀ ਕਲਾ ਲਈ ਉਨਾਂ੍ਹ ਦੇ ਯਤਨ ਹਮੇਸ਼ਾ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਹਮੇਸ਼ਾ ਪਾਰਟੀ ਵਰਕਰਾਂ ਨੂੰ ਮਾਣ, ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਪਾਰਟੀ ਲੀਡਰਸ਼ਿਪ ਦੀ ਅਗਵਾਈ 'ਚ ਇਲਾਕੇ ਭਰ 'ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ, ਬਲਦੇਵ ਸਿੰਘ ਬੀੜ ਗਗੜਾ ਤੇ ਗੁਰਸ਼ਰਨ ਸਿੰਘ ਮਿਗਲਾਨੀ ਵੀ ਹਾਜ਼ਰ ਸਨ।