ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਰੁਜ਼ਗਾਰ ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਕਾਲਜ ਦਾਖਾ ਵਿਖੇ ਕਰੀਅਰ ਕੌਂਸਿਲੰਗ ਕੈਂਪ ਲਗਾਇਆ ਗਿਆ, ਜਿਸ 'ਚ ਡਾ. ਨਿਧੀ ਸਿੰਘੀ ਤੇ ਨਵਦੀਪ ਸਿੰਘ ਮੁੱਖ ਕਾਰਜਕਾਰੀ ਅਫਸਰ (ਜ਼ਿਲ੍ਹਾ ਰੁਜ਼ਗਾਰ ਦਫ਼ਤਰ ਲੁਧਿਆਣਾ) ਵਿਸ਼ੇਸ਼ ਤੌਰ 'ਤੇ ਪਹੁੰਚੇ।

ਪੋ੍ਗਰਾਮ ਦੀ ਸ਼ੁਰੂਆਤ ਕਰਦਿਆਂ ਪਿੰ੍ਸੀਪਲ ਡਾ. ਅਵਤਾਰ ਸਿੰਘ ਨੇ ਆਏ ਮਹਿਮਾਨਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ। ਕਰੀਅਰ ਕੌਂਸਲਰ ਡਾ. ਨਿਧੀ ਸਿੰਘੀ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਰਕਾਰੀ ਸੈਕਟਰ ਤੇ ਨਿੱਜੀ ਖੇਤਰ 'ਚ ਰੁਜ਼ਗਾਰ ਪ੍ਰਰਾਪਤੀ ਦੇ ਢੰਗ ਤੇ ਯੋਗਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਰਕਾਰੀ ਖੇਤਰ 'ਚ ਆਉਣ ਬਾਰੇ ਸਮੇਂ ਦੌਰਾਨ ਆ ਰਹੀਆਂ ਨੌਕਰੀਆਂ ਜਿਨ੍ਹਾਂ 'ਚ ਐੱਸਐੱਸਸੀ, ਐੱਸਐੱਸਐੱਸਬੀ, ਰੇਲਵੇ, ਸਿਵਲ ਸਰਵਿਸ ਪੰਜਾਬ, ਭਾਰਤੀ ਪ੍ਰਸ਼ਾਸਨਿਕ ਪ੍ਰਰੀਖਿਆਵਾਂ ਦੀ ਤਿਆਰੀ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੌਕਰੀਆਂ ਲਈ ਦਿੱਤੀ ਜਾ ਰਹੀ ਮੁਫ਼ਤ ਸਿਖਲਾਈ ਬਾਰੇ ਵੀ ਦੱਸਿਆ। ਇਸ ਮੌਕੇ ਕਾਲਜ ਪ੍ਰਧਾਨ ਅਨੰਦਸਰੂਪ ਸਿੰਘ ਮੋਹੀ ਨੇੇ ਇਸ ਸਮੁੱਚੇ ਕਾਰਜ ਲਈ ਪਿੰ੍ਸੀਪਲ, ਸਮੁੱਚੀ ਪੰ੍ਬਧਕੀ ਕਮੇਟੀ ਤੇ ਸਟਾਫ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਹਿੱਤਾਂ ਲਈ ਅਜਿਹੇ ਹੋਰ ਪੋ੍ਗਰਾਮ ਕਰਵਾਉਣ ਲਈ ਵੀ ਕਿਹਾ।