ਪੱਤਰ ਪੇ੍ਰਰਕ, ਰਾਏਕੋਟ : ਪਿੰਡ ਐਤੀਆਣਾ ਦੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ 'ਚ ਸੀਆਈਪੀਟੀ ਲੁਧਿਆਣਾ ਵੱਲੋਂ ਸਹਿਕਾਰਤਾ ਤੇ ਖੇਤੀਬਾੜੀ ਭਲਾਈ ਵਿਭਾਗ ਸੁਧਾਰ ਦੇ ਸਹਿਯੋਗ ਨਾਲ ਇਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ।

ਇਸ ਮੌਕੇ ਡਾ. ਰਮਿਤ ਕੌਲ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਤੇ ਇਸ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ ਤੇ ਡਾ. ਲਖਵੀਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਸੁਧਾਰ ਨੇ ਕਿਸਾਨਾਂ ਨੂੰ ਝੋਨੇ 'ਚ ਹੋਣ ਵਾਲੇ ਨਦੀਨਾਂ ਤੇ ਰੋਕਥਾਮ ਤੋਂ ਜਾਣੂੰ ਕਰਵਾਇਆ, ਜਦਕਿ ਪੋ੍ਜੈਕਟ ਕੋਆਰਡੀਨੇਟਰ ਨੇ ਕਿਸਾਨਾਂ ਨੂੰ ਸੀਆਈਪੀਟੀ ਪੰਜਾਬ ਵੱਲੋਂ ਪਾਣੀ ਦੇ ਡਿੱਗ ਰਹੇ ਪੱਧਰ ਤੇ ਪਾਣੀ ਬਚਾਉਣ ਲਈ ਆਧੁਨਿਕ ਢੰਗ ਤਰੀਕਿਆਂ ਬਾਰੇ ਵਿਸਥਾਰਪੂਰਵਕ ਦੱਸਿਆ। ਕੈਂਪ ਦੌਰਾਨ ਸਭਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਤਰਸੇਮ ਸਿੰਘ, ਸਕੱਤਰ ਬਲਵਿੰਦਰ ਸਿੰਘ, ਸੇਲਜ਼ਮੈਨ ਜਗਦੀਪ ਸਿੰਘ, ਅਮਨਦੀਪ ਸਿੰਘ,

ਗੁਰਜੀਤ ਕੌਰ, ਸੁਖਪਾਲ ਸਿੰਘ, ਅਮਿਤ ਕੁਮਾਰ, ਗੁਰਮੀਤ ਸਿੰਘ ਗਿੱਲ, ਸਰਪੰਚ ਲਖਵੀਰ ਸਿੰਘ ਹਾਜ਼ਰ ਸਨ।