ਤਰੁਣ ਆਨੰਦ, ਦੋਰਾਹਾ : ਅੱਜ ਨਗਰ ਕੌਂਸਲ ਵੱਲੋਂ ਈਓ ਸੁਖਦੇਵ ਸਿੰਘ ਤੇ ਸੈਨੇਟਰੀ ਇੰਸਪੈਕਟਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਵੱਛ ਭਾਰਤ ਦੇ 'ਆਜ਼ਾਦੀ ਦਾ ਮਹਾਉਤਸਵ' ਤਹਿਤ ਐੱਸਬੀਐੱਮ ਟੀਮ ਵੱਲੋਂ ਸ਼ਹਿਰ 'ਚ ਸਫ਼ਾਈ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਵਾਲੇ ਸਕੂਲ ਕਾਲਜਾਂ ਦਾ ਸਰਵੇਖਣ ਕੀਤਾ ਗਿਆ, ਜਿਸ 'ਚ ਐੱਸਬੀਐੱਮ ਦੀ ਟੀਮ ਵੱਲੋਂ ਸਾਰੇ ਸਕੂਲਾਂ ਦੀ ਸਫ਼ਾਈ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਕਰਕੇ ਸਰਸਵਤੀ ਮਾਡਲ ਸੀ. ਸੈਕੰ. ਸਕੂਲ, ਦੋਰਾਹਾ ਨੂੰ ਪਹਿਲਾ, ਕਾਲਜਾਂ 'ਚੋਂ ਗੁਰੂ ਨਾਨਕ ਨੈਸ਼ਨਲ ਨੂੰ ਪਹਿਲਾ ਤੇ ਹੋਟਲਾਂ ਤੇ ਢਾਬਿਆਂ 'ਚੋਂ 3 ਜੇ ਢਾਬੇ ਨੂੰ ਪਹਿਲੇ ਸਥਾਨ 'ਤੇ ਰੱਖਦੇ ਹੋਏ ਸਨਮਾਨ ਵੱਜੋਂ ਉਨ੍ਹਾਂ ਨੂੰ ਸਰਟੀਫਿਕੇਟ ਐੱਸਬੀਐੱਮ ਟੀਮ ਵੱਲੋਂ ਸੀਐੱਫ ਕਮਲਜੀਤ ਕੌਰ ਜਵੰਦਾ, ਮੋਟੀਵੇਟਰ ਕੁਨਿਕਾ ਨਾਹਰ, ਮੋਟੀਵੇਟਰ ਰੋਹਿਤ ਕੁਮਾਰ ਤੇ ਸੈਨੇਟਰੀ ਮੇਟ ਅਨਿਲ ਨਾਹਰ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਉਨਾਂ ਨੂੰ ਗਿੱਲੇ-ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਤੇ ਇਸ ਤੋਂ ਖ਼ਾਦ ਬਣਾਉਣ ਬਾਰੇ ਸਮਝਾਇਆ ਗਿਆ। ਲੱਕੜ ਮੰਡੀ ਵਾਸੀ ਹਰਵਿੰਦਰ ਕੌਰ ਜੋ ਆਪਣੇ ਘਰ ਦੇ ਗਿੱਲੇ ਕੂੜੇ ਤੋਂ ਹੀ ਖ਼ਾਦ ਤਿਆਰ ਕਰਦੇ ਹਨ ਤੇ ਆਪਣੇ ਘਰ 'ਚ ਲੱਗੇ ਬੂਟਿਆਂ 'ਚ ਵਰਤਦੇ ਹਨ। ਜ਼ਿਕਰਯੋਗ ਹੈ ਕਿ ਜੋ ਵੇਸਟ ਪਲਾਸਟਿਕ ਜਿਵੇਂ ਕੋਲਡ ਡਰਿੰਕ ਦੀਆਂ ਬੋਤਲਾਂ, ਤੇਲ ਤੇ ਦਹੀ ਦੇ ਡੱਬੇ ਤੇ ਕਿਸੇ ਤਰ੍ਹਾਂ ਦਾ ਵੀ ਵੇਸਟ ਪਲਾਸਟਿਕ ਇਨਾਂ ਦੇ ਘਰ 'ਚ ਹੁੰਦਾ ਹੈ ਤਾਂ ਉਸ ਦੀ ਵਰਤੋਂ ਫੁੱਲ ਬੂਟੇ ਆਦਿ ਲਾਉਣ ਲਈ ਇਸਤੇਮਾਲ ਕਰਦੇ ਹਨ। ਟੀਮ ਵੱਲੋਂ ਇਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।