ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਕਾਂਗਰਸ ਹਾਈਕਮਾਂਡ ਵੱਲੋਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਕੇ ਸਹੀ ਸਮੇਂ 'ਤੇ ਸਹੀ ਫੈਸਲਾ ਲਿਆ ਹੈ, ਜਿਸ ਨਾਲ ਸਮੁੱਚੇ ਕਾਂਗਰਸੀ ਆਗੂਆਂ ਤੇ ਵਰਕਰਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਉਕਤ ਪ੍ਰਗਟਾਵਾ ਕਾਂਗਰਸ ਦੇ ਤੁਰਮਰੀ ਜ਼ੋਨ ਇੰਚਾਰਜ ਸਰਪੰਚ ਭਾਨ ਸਿੰਘ ਤੁਰਮਰੀ ਤੇ ਸਰਗਰਮ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਮੰਡੇਰ ਤੁਰਮਰੀ ਨੇ ਇਕ ਪ੍ਰਰੈੱਸ ਮਿਲਣੀ ਦੌਰਾਨ ਕੀਤਾ। ਉਨਾਂ੍ਹ ਆਖਿਆ ਕਿ ਪਾਕਿਸਤਾਨ 'ਚ ਸਥਿਤ ਪਵਿੱਤਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ 'ਚ ਜੋ ਨਵਜੋਤ ਸਿੰਘ ਸਿੱਧੂ ਦਾ ਯੋਗਦਾਨ ਹੈ, ਉਹ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ 'ਚ ਦਰਜ ਹੋ ਚੁੱਕਾ ਜੋ ਰਹਿੰਦੀ ਦੁਨੀਆ ਤਕ ਰਹੇਗਾ। ਉਨਾਂ੍ਹ ਆਖਿਆ ਕਿ ਅਸਲ 'ਚ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਵਾਂਗਡੌਰ ਸੰਭਾਲੀ ਹੈ, ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਦੀ ਸਾਫ਼ ਸੁੱਥਰੀ, ਬੇਦਾਗ ਤੇ ਇਮਾਨਦਾਰ ਛਵੀ ਨੂੰ ਜਾਣਦੇ ਹਨ, ਇਸ ਲਈ ਵਿਰੋਧੀਆ ਦਾ ਕੂੜ ਪ੍ਰਚਾਰ ਸਿੱਧੂ ਦੀ ਛਵੀ 'ਤੇ ਦਾਗ ਨਹੀਂ ਲਾ ਸਕਦਾ। ਉਨਾਂ੍ਹ ਆਖਿਆ ਕਿ ਵਿਰੋਧੀ ਪਾਰਟੀਆਂ ਕੋਲ ਨਵਜੋਤ ਸਿੰਘ ਸਿੱਧੂ ਵਰਗਾ ਕੋਈ ਲੀਡਰ ਨਹੀਂ ਹੈ ਜੋ ਲੋੜਵੰਦਾਂ ਦੀ ਮੱਦਦ ਆਪਣੀ ਜੇਬ ਚੋਂ ਕਰਨ ਦੀ ਹਿੰਮਤ ਰੱਖਦਾ ਹੋਵੇ ਅਤੇ ਪ੍ਰਧਾਨ ਸਿੱਧੂ ਜਦੋਂ ਕੈਬਨਿਟ ਮੰਤਰੀ ਸਨ ਤਾਂ ਅੰਮਿ੍ਤਸਰ ਸਾਹਿਬ ਲੋਕ ਸਭਾ ਹਲਕੇ ਦੇ ਇਕ ਪਿੰਡ 'ਚ ਇਕ ਕਿਸਾਨ ਦੀ ਕਣਕ ਦੀ ਫ਼ਸਲ ਸੜ ਗਈ ਸੀ, ਨੂੰ ਆਪਣੀ ਜੇਬ ਚੋਂ 25-30 ਲੱਖ ਰੁਪਏ ਦਿੱਤੇ ਸਨ ਅਤੇ ਫੇਰ ਆਪਣੇ ਦਫ਼ਤਰ ਵਿਖੇ ਆਏ ਇਕ ਵਿਅਕਤੀ ਨੂੰ ਬਿਜਲੀ ਬਿੱਲ ਲਈ ਢਾਈ ਲੱਖ ਰੁਪਏ ਦਾ ਚੈਕ ਦਿੱਤਾ ਸੀ ਤੇ ਇਸ ਤੋਂ ਇਲਾਵਾ ਦੁਸਹਿਰਾ ਕਾਂਡ ਦੇ ਪੀੜਤ ਪਰਿਵਾਰਾਂ ਦਾ ਹਰ ਮਹੀਨੇ ਖਰਚਾ ਤੇ ਬੱਚਿਆਂ ਦੀ ਪੜਾਈ ਦਾ ਖਰਚਾ ਸਿੱਧੂ ਵੱਲੋਂ ਉਠਾਇਆ ਜਾ ਰਿਹਾ, ਕਿਉਂਕਿ ਸਿੱਧੂ ਜੇਬਾਂ ਭਰਨ ਵਾਲੇ ਆਗੂ ਨਹੀਂ, ਬਲਕਿ ਆਪਣੀ ਜੇਬ ਚੋਂ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਨੇਤਾ ਹਨ ਤੇ ਪੰਜਾਬ ਨੂੰ ਅਜਿਹੇ ਨੇਤਾ ਦੀ ਲੋੜ ਹੈੇ। ਉਨਾਂ੍ਹ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਸੂਬੇ ਦੇ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਤੋਂ ਵੱਡੀਆਂ ਉਮੀਦਾਂ ਹਨ ਤੇ ਕਾਂਗਰਸ ਪਾਰਟੀ ਤੋਂ ਇਲਾਵਾ ਹੋਰਨਾਂ ਪਾਰਟੀਆਂ ਨਾਲ ਜੁੜੇ ਲੋਕ ਵੀ ਉਹਨਾਂ ਦੀ ਸਖਸੀਅਤ ਦੇ ਕਾਇਲ ਹਨ ਤੇ ਪੂਰੇ ਪੰਜਾਬ ਦੇ ਲੋਕ ਸਿੱਧੂ ਦੇ ਨਾਲ ਹਨ ਤੇ ਪ੍ਰਧਾਨ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸੂਬੇ ਅੰਦਰ ਮੁੜ ਸਰਕਾਰ ਬਣਾਏਗੀ। ਇਸ ਮੌਕੇ ਪੰਚ ਹਰਪ੍ਰਰੀਤ ਸਿੰਘ ਤੁਰਮਰੀ,ਬਹਾਦਰ ਸਿੰਘ ਤੁਰਮਰੀ, ਪੰਚ ਪਰਮਿੰਦਰ ਸਿੰਘ, ਪੰਚ ਸੁੱਚਾ ਸਿੰਘ, ਜਗਦੇਵ ਸਿੰਘ, ਯੂਥ ਆਗੂ ਮਨਦੀਪ ਸਿੰਘ ਗੋਗਾ ਸਮੇਤ ਹੋਰ ਹਾਜ਼ਰ ਸਨ।