ਲੱਕੀ ਘੁਮੈਤ,ਸਾਹਨੇਵਾਲ/ਲੁਧਿਆਣਾ : ਪੰਜਾਬ ਸਰਕਾਰ ਦੇ ਵੀ ਵਾਰੇ ਨਿਆਰੇ ਹਨ ਲੋਕਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਣ ਲਈ ਸ਼ਰਾਬ ਦੇ ਠੇਕੇ ਤਾਂ ਸਾਰੇ ਸੂਬੇ ਅੰਦਰ ਖੋਲ੍ਹ ਦਿੱਤੇ ਹਨ, ਪਰ ਵਿੱਦਿਆ ਦੇ ਮੰਦਰਾਂ ਸਕੂਲਾਂ ਨੂੰ ਬੰਦ ਕੀਤਾ ਹੋਇਆ। ਹੋਰ ਤਾਂ ਹੋਰ ਕਿਤਾਬਾਂ ਕਾਪੀਆਂ ਵਾਲੀਆਂ ਦੁਕਾਨਾਂ ਨੂੰ ਵੀ ਗ਼ੈਰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ। ਸਕੂਲਾਂ ਦੇ ਨਵੇਂ ਸੈਸ਼ਨ ਸ਼ੁਰੂ ਹੋ ਚੁੱਕੇ ਹਨ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਅਤੇ ਹੋਰ ਲੋੜੀਂਦਾ ਸਾਮਾਨ ਚਾਹੀਦਾ ਹੈ ।

ਅਧਿਆਪਕ ਕਹਿ ਰਹੇ ਹਨ ਕਿ ਵੱਖ-ਵੱਖ ਵਿਸ਼ਿਆਂ ਨੂੰ ਕਾਪੀਆਂ ਲਗਾਓ, ਨਕਸ਼ੇ ਬਣਾ ਕੇ ਭਰਕੇ ਭੇਜੋ ਪਰ ਬੱਚੇ ਇਹ ਸਾਮਾਨ ਕਿੱਥੋਂ ਲੈ ਕੇ ਆਉਣ ਦੁਕਾਨਾਂ ਤਾਂ ਬੰਦ ਹਨ। ਬੱਚਿਆਂ ਦੇ ਮਾਤਾ-ਪਿਤਾ ਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਕਿਤਾਬਾਂ ਕਾਪੀਆਂ ਵਾਲੀਆਂ ਦੁਕਾਨਾਂ ਨੂੰ ਤਾਂ ਖੋਲ੍ਹ ਦਿੱਤੀਆਂ ਜਾਣ ਤਾਂ ਜੋ ਪੜ੍ਹਾਈ ਲਈ ਵਰਤੋਂ ਵਿੱਚ ਆਉਣ ਵਾਲਾ ਜ਼ਰੂਰੀ ਸਾਮਾਨ ਤਾਂ ਲੈ ਕੇ ਦੇ ਸਕੀਏ ਅਤੇ ਸਕੂਲ ਵੀ ਖੁੱਲ੍ਹਣੇ ਚਾਹੀਦੇ ਹਨ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਆਨਲਾਈਨ ਕਲਾਸਾਂ ਲੱਗਣ ਨਾਲ ਸਕੂਲ ਵਾਲੀਆਂ ਗੱਲ ਨਹੀਂ ਬਣਦੀ ਪਰ ਤ੍ਰਾਸਦੀ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਤਾਂ ਸਕੂਲ ਖੋਲ੍ਹਣ ਨਾਲੋਂ ਸ਼ਰਾਬ ਦੇ ਠੇਕੇਦਾਰਾਂ ਦਾ ਜ਼ਿਆਦਾ ਫਿਕਰ ਹੈ।

Posted By: Jagjit Singh