ਸੁਖਦੇਵ ਸਿੰਘ, ਲੁਧਿਆਣਾ : ਦੁਨੀਆ 'ਚ ਮਹਾਮਾਰੀ ਕੋਵਿਡ-19 ਦੇ ਫੈਲਣ ਦੇ ਸਮੇਂ ਦੌਰਾਨ ਇੰਟਰਨੈੱਟ ਵਿਦਿਆਰਥੀਆਂ ਤੇ ਅਧਿਆਪਕਾਂ ਵਿਚਾਲੇ ਇਕ ਚੇਨ ਵਜੋਂ ਕੰਮ ਕਰ ਰਿਹਾ ਹੈ। ਇਸ ਲੌਕਡਾਊਨ ਪੀਰੀਅਡ 'ਚ ਵਿਦਿਆਰਥੀ ਤੇ ਅਧਿਆਪਕ ਆਪਸ 'ਚ ਗੱਲਬਾਤ ਕਰਕੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਰਹੇ ਹਨ। ਇਸ ਦੇ ਨਤੀਜੇ ਵਜੋਂ ਅਧਿਆਪਕ ਅਤੇ ਵਿਦਿਆਰਥੀ ਵਧੇਰੇ ਚੇਤਨ ਹੋ ਗਏ ਹਨ। ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਸਿਵਲ ਲਾਈਨਜ਼ ਲੁਧਿਆਣਾ ਦੀ ਡਾਇਰੈਕਟਰ ਡਾ. ਹਰਪ੍ਰਰੀਤ ਕੌਰ ਨੇ ਦੱਸਿਆ ਕਿ ਸੰਸਥਾ ਦੀ ਫੈਕਲਟੀ ਨੂੰ ਗੂਗਲ ਦੇ ਕਲਾਸਰੂਮਾਂ ਦੀ ਵਰਤੋਂ ਕਰਦਿਆਂ ਸਿਲੇਬਸ ਨੂੰ ਪੂਰਾ ਕਰਨ ਲਈ ਪ੍ਰਰੇਰਿਤ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਸ਼ਨਾਂ ਦਾ ਪ੍ਰਬੰਧਨ ਕੀਤਾ ਹੈ ਤਾਂ ਜੋ ਵਿਹਾਰਕ ਵਿਸ਼ਿਆਂ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਜਾ ਸਕੇ। ਕਾਲਜ ਵਿਦਿਆਰਥੀਆਂ ਨੂੰ ਆਨਲਾਈਨ ਲਾਇਬ੍ਰੇਰੀ ਤਕ ਪਹੁੰਚ ਦੇ ਰਿਹਾ ਹੈ ਤਾਂ ਜੋ ਉਹ ਈ-ਬੁੱਕਾਂ ਤੋਂ ਵੀ ਮਦਦ ਲੈ ਸਕਣ। ਇਸ ਸੰਕਟ ਦੀ ਸਥਿਤੀ ਵਿਚ ਸੰਸਥਾ ਆਪਣੇ ਦੇਸ ਦੇ ਨਾਗਰਿਕਾਂ ਦੀ ਸਿਹਤ ਤੇ ਸੁਰੱਖਿਆ ਲਈ ਪ੍ਰਰਾਰਥਨਾ ਕਰਦੀ ਹੈ।