ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ: ਸਾਹਿਤਕ ਅਦਾਰੇ 'ਕਵਿਤਾ ਕਥਾ ਕਾਰਵਾਂ' ਵੱਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਨੂੰ ਸਮਰਪਤ ਦੋ ਰੋਜ਼ਾ ਆਨਲਾਈਨ ਕੌਮਾਂਤਰੀ ਕਵੀ ਦਰਬਾਰ ਸੰਪੰਨ ਹੋ ਗਿਆ। ਆਨਲਾਈਨ ਮਿਲਣੀ ਦੌਰਾਨ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਜਸਪ੍ਰਰੀਤ ਕੌਰ ਫਲਕ ਨੇ ਪ੍ਰੋ. ਮੋਹਨ ਸਿੰਘ ਦੀ ਤਸਵੀਰ 'ਤੇ ਫੁੱਲ ਅਰਪਣ ਕਰ ਕੇ ਪ੍ਰਰੋਗਰਾਮ ਦਾ ਆਗਾਜ਼ ਕੀਤਾ। ਕਵੀ ਸਹਿਜਪ੍ਰੀਤ ਮਾਂਗਟ ਨੇ 'ਕਵਿਤਾ ਕਥਾ ਕਾਰਵਾਂ' ਅਦਾਰੇ ਤੇ ਪ੍ਰਰੋ. ਮੋਹਨ ਸਿੰਘ ਦੀ ਜ਼ਿੰਦਗੀ ਬਾਰੇ ਰੋਚਕ ਗੱਲਾਂ ਸਾਂਝੀਆਂ ਕੀਤੀਆਂ। ਮੁਖ ਮਹਿਮਾਨ ਉੱਘੇ ਕਨੇਡੀਅਨ ਕਵੀ ਰਵਿੰਦਰ ਰਵੀ ਸਨ। ਉਨ੍ਹਾਂ ਕਿਹਾ ਕਿ ਚੰਗਾ ਸਾਹਿਤ ਸਿਰਜਣ ਅਤੇ ਪੜ੍ਹਣ ਦੀ ਜ਼ਰੂਰਤ ਹੈ। ਉਨ੍ਹਾਂ ਪ੍ਰਰੋ. ਮੋਹਨ ਸਿੰਘ ਨਾਲ ਬਿਤਾਏ ਵਕਤ ਬਾਰੇ ਕਿਹਾ, ''ਪ੍ਰੋ. ਮੋਹਨ ਸਿੰਘ ਮਹਾਨ ਯੁੱਗ ਕਵੀ ਸਨ''।

ਕਵੀ ਦਰਬਾਰ ਵਿਚ ਦਵਿੰਦਰ ਗੌਤਮ (ਕੈਨੇਡਾ), ਤੇਜੀ ਚੌਂਤੀਪੁਰਾ (ਕੁਵੈਤ), ਨਦੀਮ ਅਫਜ਼ਲ (ਪਾਕਿਸਤਾਨ), ਰਜਿੰਦਰ ਜੀਂਦ (ਨਿਊਯਾਰਕ), ਸਹਿਜਪ੍ਰਰੀਤ ਮਾਂਗਟ, ਧਰਮਿੰਦਰ ਸ਼ਾਹਿਦ, ਹਰਮੀਤ ਵਿਦਿਆਰਥੀ, ਡਾ. ਦਵਿੰਦਰ ਦਿਲਰੂਪ, ਅਜੀਤਪਾਲ ਜਟਾਣਾ, ਤ੍ਰੈਲੋਚਨ ਲੋਚੀ, ਸੁਨੀਲ ਚੰਦਿਆਨੀ, ਜਸਪ੍ਰਰੀਤ ਕੌਰ ਫਲਕ ਤੇ ਡਾ. ਜਗਤਾਰ ਸਿੰਘ ਧੀਮਾਨ ਆਦਿ ਕਵੀ ਸ਼ਾਮਲ ਸਨ। ਕਵਿਤਾਵਾਂ ਰਾਹੀਂ ਉਨ੍ਹਾਂ ਪ੍ਰੋ. ਮੋਹਨ ਸਿੰਘ ਨੂੰ ਯਾਦ ਕਰਦਿਆਂ ਵੱਖ=ਵੱਖ ਵਿਸ਼ਿਆਂ ਨੂੰ ਛੋਹਿਆ ਜਿਨ੍ਹਾਂ ਵਿਚ ਕੁਦਰਤ ਤੇ ਚੌਗਿਰਦਾ, ਮਿੱਟੀ ਦਾ ਮੋਹ, ਪਿੰਡਾਂ ਦੀ ਖਿੱਚ ਵਗੈਰਾ ਦਾ ਜ਼ਿਕਰ ਸੀ। ਪ੍ਰੋਗਰਾਮ ਦੇ ਅਖ਼ੀਰ ਵਿਚ ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਸਮੁਚੇ ਪ੍ਰੋਗਰਾਮ ਦੀ ਪੜਚੋਲ ਕਰਦਿਆਂ ਪ੍ਰੋ. ਮੋਹਨ ਸਿੰਘ ਦੀਆਂ ਕੁਝ ਅਣਛਪੀਆਂ ਕਵਿਤਾਵਾਂ ਪੜ੍ਹੀਆਂ। ਮੰਚ ਸੰਚਾਲਨ ਉੱਘੇ ਕਵੀ ਹਰਮੀਤ ਵਿਦਿਆਰਥੀ ਤੇ ਧਰਮਿੰਦਰ ਸ਼ਾਹਿਦ ਨੇ ਕੀਤਾ। ਆਨਲਾਈਨ ਕੌਮਾਂਤਰੀ ਕਵੀ ਦਰਬਾਰ ਵਿਚ ਮੁਲਕ ਤੇ ਪਰਦੇਸਾਂ ਤੋਂ ਕਈ ਸਰੋਤੇ ਜੁੜੇ ਹੋਏ ਸਨ।