ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਸ੍ਰੀ ਹਰਿਕਿ੍ਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਲੁਧਿਆਣਾ ਵਿਖੇ ਵਿਦਿਆਰਥੀਆਂ ਨੇ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਆਨਲਾਈਨ ਸਾਂਝੀਆਂ ਕੀਤੀਆਂ। ਛੋਟੇ ਛੋਟੇ ਬੱਚਿਆਂ ਲਈ ਆਨਲਾਈਨ ਕਾਈਟ ਮੇਕਿੰਗ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹੋਏ ਸੋਹਣੇ ਸੋਹਣੇ 'ਤੇ ਰੰਗ ਬਿਰੰਗੇ ਪਤੰਗ ਬਣਾਏ। ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਦੱਸਦੇ ਹੋਏ ਕੇਵਲ ਭਾਰਤ ਵਿੱਚ ਬਣੀ ਡੋਰ ਹੀ ਵਰਤਣ ਲਈ ਕਿਹਾ ਗਿਆ। ਨਾਲ ਹੀ ਬੱਚਿਆਂ ਵੱਲੋਂ ਇਸ ਤਿਉਹਾਰ ਨਾਲ ਸਬੰਧਤ ਭਾਸ਼ਣ, ਕਵਿਤਾਵਾਂ ਅਤੇ ਗੀਤ ਵੀ ਪੇਸ਼ ਕੀਤੇ ਗਏ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੋਹੜੀ ਦਾ ਤਿਉਹਾਰ ਕੇਵਲ ਪੁੱਤਾਂ ਲਈ ਨਹੀਂ ਬਲਕਿ ਧੀਆਂ ਲਈ ਵੀ ਮਨਾਇਆ ਜਾਂਦਾ ਹੈ ਕਿਉਂਕਿ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਸਮਝਣਾ ਅਤੇ ਅਤੇ ਉਨ੍ਹਾਂ ਨੂੰ ਇੱਕੋ ਜਿਹੇ ਹੱਕਾਂ ਨਾਲ ਸਨਮਾਨਿਤ ਕਰਨਾ ਹੀ ਲੋਹੜੀ ਦੇ ਤਿਉਹਾਰ ਨੂੰ ਮਨਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਚੰਗਾ ਸ਼ਗਨ ਹੈ ਕਿ ਅੱਜ ਜਗ੍ਹਾ ਜਗ੍ਹਾ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ।