ਸੰਜੀਵ ਗੁਪਤਾ/ਸਤੀਸ਼ ਗੁਪਤਾ, ਜਗਰਾਓਂ : ਜਗਰਾਉਂ ਦੇ ਪਿੰਡ ਚੌਕੀਮਾਨ ਦੇ ਗੁੱਜਰ ਪਰਿਵਾਰ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀਂ ਨਿਜ਼ਾਮੂਦੀਨ ਮਰਕਜ਼ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਇੱਕ ਹੋਰ ਮੁਸਲਿਮ ਪਰਿਵਾਰ ਦੇ ਪੰਦਰਾਂ ਸਾਲਾ ਨੌਜਵਾਨ ਨੂੰ ਨੋਵਲ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਜਿਸ ਦੇ ਚੱਲਦਿਆਂ ਹੁਣ ਪਿੰਡ ਚੌਕੀਮਾਨ 'ਚ ਪੀੜਤਾਂ ਦੀ ਗਿਣਤੀ ਹੁਣ ਦੋ ਹੋ ਗਈ ਹੈ।

ਇਸ ਤੋਂ ਇਲਾਵਾ ਇਨ੍ਹਾਂ ਦੇ ਤਿੰਨ ਹੋਰ ਸਾਥੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਸਿਹਤ ਵਿਭਾਗ ਤੇ ਪੁਲਿਸ ਨੇ ਪਿੰਡ ਪਹੁੰਚ ਕੇ ਉਕਤ ਗੁੱਜਰਾਂ ਦੇ ਡੇਰੇ ਨੂੰ ਜਾਂਦੇ ਰਸਤੇ ਸੀਲ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਪਹਿਲਾਂ ਅਲੀ ਹੁਸੈਨ ਕਰੋਨਾ ਵਾਇਰਸ ਦਾ ਪੌਜ਼ਿਟਿਵ ਪਾਇਆ ਗਿਆ , ਉਸ ਤੋਂ ਬਾਅਦ ਉਸ ਦੇ ਨਾਲ ਗਏ ਚਾਰ ਹੋਰ ਵਿਅਕਤੀਆਂ ਨੂੰ ਪੁਲਿਸ ਤੇ ਸਿਹਤ ਵਿਭਾਗ ਵੱਲੋਂ ਟੈਸਟ ਤੇ ਸੈਂਪਲਿੰਗ ਲਈ ਲੁਧਿਆਣੇ ਲੈ ਕੇ ਗਏ ਗਏ। ਅੱਜ ਇਨ੍ਹਾਂ ਚਾਰਾਂ ਵਿੱਚੋਂ 15 ਸਾਲਾ ਮੁਹੰਮਦ ਰਫੀਕ ਦੀ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਜਦਕਿ ਬਾਕੀ ਤਿੰਨਾਂ ਦੇ ਟੈਸਟਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਸਿਹਤ ਵਿਭਾਗ ਤੇ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਰਫੀਕ ਦੇ ਪਰਿਵਾਰ ਦੇ ਬਾਰਾਂ ਮੈਂਬਰਾਂ ਨੂੰ ਐਂਬੂਲੈਂਸ 108 ਰਾਹੀਂ ਸੈਂਪਲ ਤੇ ਟੈਸਟ ਲਈ ਲੁਧਿਆਣਾ ਭੇਜ ਦਿੱਤਾ ਗਿਆ। ਇਸ ਦੌਰਾਨ ਪਿੰਡ ਵਿੱਚ ਕਾਫ਼ੀ ਖ਼ੌਫ਼ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੁਹੰਮਦ ਰਫੀਕ ਚੌਕੀਮਾਨ ਤੋਂ ਪਿੰਡ ਗੁੜੇ ਅੱਡੇ ਨੇੜੇ ਪਰਿਵਾਰ ਨਾਲ ਰਹਿੰਦਾ ਹੈ।

Posted By: Seema Anand