ਅਮਿਤ ਜੇਤਲੀ, ਲੁਧਿਆਣਾ : ਸਾਹਨੇਵਾਲ ਏਅਰਪੋਰਟ ਨੇੜੇ ਬੀਤੀ ਸ਼ਾਮ ਲਾਈਨਾਂ ਪਾਰ ਕਰਦੇ ਸਮੇਂ ਮਾਲਗੱਡੀ ਥੱਲੇ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ (ਉਮਰ ਕਰੀਬ 35-40 ਸਾਲ) ਦੀ ਮੌਤ ਹੋ ਗਈ। ਉਸ ਨੇ ਜਾਮਨੀ ਕਮੀਜ਼ ਤੇ ਹਰੇ ਰੰਗ ਦੀ ਧੋਤੀ ਪਹਿਨੀ ਹੋਈ ਸੀ। ਜੀਆਰਪੀ ਦੇ ਏਐੱਸਆਈ ਕਾਹਲਾ ਸਿੰਘ ਨੇ ਲਾਸ਼ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਤੇ ਮਿ੍ਤਕ ਦੀ ਸ਼ਨਾਖ਼ਤ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਪਰ ਉਸ ਦੀ ਪਛਾਣ ਨਾ ਹੋ ਸਕੀ। ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।