ਪੱਤਰ ਪ੍ਰਰੇਰਕ, ਲੁਧਿਆਣਾ : ਨਸ਼ਾ ਤਸਕਰੀ ਦੇ ਮਾਮਲਿਆਂ 'ਚ ਪਹਿਲਾਂ ਵੀ ਸਜ਼ਾ ਕੱਟ ਚੁੱਕੇ ਸਮੱਗਲਰ ਨੂੰ ਐੱਸਟੀਅੱੈਫ ਦੀ ਟੀਮ ਨੇ ਇਕ ਹੋਰ ਸਾਥੀ ਸਮੇਤ ਦਬੋਚਣ 'ਚ ਸਫ਼ਲਤਾ ਹਾਸਲ ਕੀਤੀ ਹੈ। ਐੱਸਟੀਐੱਫ ਵੱਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਇਸ ਮਾਮਲੇ 'ਚ ਐੱਸਟੀਅੱੈਫ ਦੀ ਟੀਮ ਨੇ ਤਸਕਰਾਂ ਦੇ ਨਸ਼ਾ ਪ੍ਰਰਾਪਤ ਕਰਨ ਦੇ ਸਰੋਤਾਂ ਤੇ ਗਾਹਕਾਂ ਬਾਰੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਐੱਸਟੀਐੱਫ ਲੁਧਿਆਣਾ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਥਾਨਕ ਟਿੱਬਾ ਰੋਡ ਸਟਾਰ ਸਿਟੀ ਇਲਾਕੇ ਤੋਂ ਦੋਵਾਂ ਸਮੱਗਲਰਾਂ ਨੂੰ ਗਿ੍ਫ਼ਤਾਰ ਕੀਤਾ। ਕਾਬੂ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਸਤਪਾਲ ਸਿੰਘ ਉਰਫ ਸੱਤਾ ਵਾਸੀ ਪਿੰਡ ਕੁੱਲ ਗਹਿਣਾ ਸਿੱਧਵਾਂ ਬੇਟ ਤੇ ਸ਼ਮਸ਼ੇਰ ਸਿੰਘ ਉਰਫ ਸ਼ੰਮੀ ਵਾਸੀ ਮੁਹੱਲਾ ਗਗਨ ਨਗਰ ਡਾਬਾ ਦੇ ਰੂਪ 'ਚ ਹੋਈ ਹੈ। ਗਿ੍ਫ਼ਤਾਰ ਕੀਤਾ ਗਿਆ ਸਤਪਾਲ ਸਿੰਘ ਇਨ੍ਹੀਂ ਦਿਨੀਂ ਪਿੰਡ ਜਸਪਾਲ ਬਾਂਗਰ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਪਿੁਲਸ ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਦੌਰਾਨ ਸਤਪਾਲ ਸਿੰਘ ਦੇ ਪਿੱਠੂ ਬੈਗ 'ਚੋਂ 995 ਗ੍ਰਾਮ ਹੈਰੋਇਨ, ਇਕ ਛੋਟਾ ਇਲੈਕਟ੍ਰੋਨਿਕ ਕੰਡਾ ਤੇ ਡੇਢ ਸੌ ਦੇ ਕਰੀਬ ਖ਼ਾਲੀ ਪਾਊਚ ਬਰਾਮਦ ਹੋਏ। ਜਦਕਿ ਸ਼ਮਸ਼ੇਰ ਸਿੰਘ ਉਰਫ ਸ਼ੰਮੀ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗਿ੍ਫ਼ਤਾਰੀ ਮੌਕੇ ਦੋਵੇਂ ਕਥਿਤ ਮੁਲਜ਼ਮ ਥ੍ਰੀ ਵ੍ਹੀਲਰ 'ਤੇ ਕਿਸੇ ਗਾਹਕ ਨੂੰ ਸਪਲਾਈ ਦੇਣ ਆਏ ਸਨ।

-ਹੁਣੇ ਜਿਹੇ ਬਰਾਮਦ ਹੋਈ ਹੈਰੋਇਨ ਤੇ ਆਈਸ ਨਾਲ ਸੱਤੇ ਦੇ ਜੁੜੇ ਤਾਰ

ਇੰਸ. ਹਰਬੰਸ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਟੀਮ ਵੱਲੋਂ ਚਿਮਨੀ ਰੋਡ ਸ਼ਿਮਲਾਪੁਰੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਕੋਲੋਂ ਬਰਾਮਦ ਹੋਈ। ਇਕ ਕਿੱਲੋ ਹੈਰੋਇਨ ਤੇ ਸੌ ਗ੍ਰਾਮ ਆਈਸ ਨਾਲ ਵੀ ਸਤਪਾਲ ਸਿੰਘ ਉਰਫ ਸੱਤਾ ਦੇ ਤਾਰ ਜੁੜੇ ਹਨ। ਪੜਤਾਲ 'ਚ ਸਾਹਮਣੇ ਆਇਆ ਸੀ ਕਿ ਰਵਿੰਦਰ ਕੋਲੋਂ ਬਰਾਮਦ ਹੋਈ ਹੈਰੋਇਨ ਵੀ ਸਤਪਾਲ ਸਿੰਘ ਦੀ ਹੀ ਸੀ ਤੇ ਉਹ ਰਵਿੰਦਰ ਨਾਲ ਮਿਲ ਕੇ ਹੈਰੋਇਨ ਤਸਕਰੀ ਦਾ ਧੰਦਾ ਚਲਾ ਰਿਹਾ ਸੀ।

-ਨਸ਼ਾ ਤਸਕਰੀ ਦੇ ਦੋਸ਼ਾਂ 'ਚ ਸਜ਼ਾ ਕੱਟ ਚੁੱਕਾ ਹੈ ਸੱਤਾ

ਇੰਸ. ਹਰਬੰਸ ਸਿੰਘ ਮੁਤਾਬਕ ਹੈਰੋਇਨ ਦੀ ਵੱਡੀ ਖੇਪ ਸਣੇ ਗਿ੍ਫ਼ਤਾਰ ਕੀਤਾ ਗਿਆ। ਸਤਪਾਲ ਸਿੰਘ ਸੱਤਾ ਲੋਕ ਦਿਖਾਵੇ ਲਈ ਕਾਰ ਡਰਾਈਵਰੀ ਕਰਦਾ ਹੈ। ਸੱਤੇ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋਸ਼ਾਂ 'ਚ ਮਹਾਨਗਰ ਦੇ ਵੱਖ-ਵੱਖ ਥਾਣਿਆਂ ਅਧੀਨ ਸੱਤ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਚਾਰ ਮਾਮਲਿਆਂ 'ਚ ਉਹ ਸਜ਼ਾ ਵੀ ਕੱਟ ਚੁੱਕਾ ਹੈ। ਇਸ ਮਾਮਲੇ 'ਚ ਨਾਮਜ਼ਦ ਦੂਜਾ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸ਼ੰਮੀ ਸਾਹਨੇਵਾਲ 'ਚ ਲੋਹਾ ਢਲਾਈ ਦਾ ਕੰਮ ਕਰਦਾ ਹੈ ਅਤੇ ਉਸ ਖ਼ਿਲਾਫ਼ ਵੀ ਇਰਾਦਾ ਕਤਲ ਤੇ ਲੜਾਈ ਝਗੜੇ ਦੇ ਦੋਸ਼ਾਂ ਅਧੀਨ ਮਾਮਲੇ ਦਰਜ ਹਨ।

ਸਤਪਾਲ ਨੇ ਖੁਲਾਸਾ ਕੀਤਾ ਕਿ ਉਹ ਬੀਤੇ ਦਸ ਸਾਲ ਤੋਂ ਨਸ਼ਾ ਤਸਕਰੀ ਦੇ ਰੈਕੇਟ ਨੂੰ ਚਲਾ ਰਿਹਾ ਸੀ ਜਦਕਿ ਸ਼ਮੀ ਇਸ ਧੰਦੇ ਵਿੱਚ ਦੋ ਸਾਲ ਪਹਿਲਾਂ ਹੀ ਆਇਆ ਸੀ।

-ਨਕਲੀ ਕਰੰਸੀ ਦੇਖ ਕੇ ਵੀ ਖ਼ਰੀਦੀ ਜਾਂਦੀ ਸੀ ਹੈਰੋਇਨ

ਅੱੈਸਟੀਐੱਫ ਵੱਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਕੋਲੋਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖੁਲਾਸੇ ਹੋਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਦੋਵਾਂ ਕਥਿਤ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਮੁੱਲਾਂਪੁਰ ਦਾਖਾ ਇਲਾਕਾ 'ਚੋਂ ਹੈਰੀ ਤੇ ਗੈਰੀ ਨਾਂਅ ਦੇ ਦੋ ਕਥਿਤ ਮੁਲਜ਼ਮਾਂ ਕੋਲੋਂ ਅਸਲੀ ਭਾਰਤੀ ਕਰੰਸੀ ਬਦਲੇ ਤਿੰਨ ਗੁਣਾ ਨਕਲੀ ਕਰੰਸੀ ਲਿਆ ਕੇ ਉਸ ਨਾਲ ਹੈਰੋਇਨ ਖਰੀਦਣ ਜਾਂਦੇ ਸਨ। ਮੁੱਲਾਂਪੁਰ ਤੋਂ ਲਿਆਂਦੀ ਨਕਲੀ ਕਰੰਸੀ ਨੂੰ ਅਸਲ ਨੋਟਾਂ 'ਚ ਮਿਲਾ ਕੇ ਕਥਿਤ ਮੁਲਜ਼ਮ ਦਿੱਲੀ ਦੇ ਵੱਖ-ਵੱਖ ਨਾਈਜੀਰੀਅਨ ਤਸਕਰਾਂ ਕੋਲੋਂ ਥੋਕ ਦੇ ਭਾਅ ਹੈਰੋਇਨ ਖ਼ਰੀਦ ਕੇ ਲਿਆਉਂਦੇ ਸਨ ਤੇ ਮਹਾਨਗਰ ਦੇ ਆਲੇ-ਦੁਆਲੇ ਗਾਹਕਾਂ ਨੂੰ ਪ੍ਰਚੂਨ ਦੇ ਭਾਅ ਸਪਲਾਈ ਕਰਦੇ ਸਨ। ਇਸ ਖੁਲਾਸੇ ਤੋਂ ਬਾਅਦ ਪੁਲਿਸ ਵੱਲੋਂ ਨਕਲੀ ਕਰੰਸੀ ਬਾਜ਼ਾਰ ਵਿੱਚ ਉਤਾਰਨ ਵਾਲਿਆਂ ਦੀ ਭਾਲ ਲਈ ਉੱਦਮ ਸ਼ੁਰੂ ਕੀਤੇ ਗਏ ਹਨ।