ਪਰਗਟ ਸੇਹ, ਬੀਜਾ : ਸਵੇਰੇ ਕਰੀਬ 5 ਵਜੇ ਇੱਕ ਰੋਡ 'ਤੇ ਖੜ੍ਹੇ ਟਰਾਲੇ 'ਚ ਮੋਟਰਸਾਈਕਲ ਵੱਜਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ 2 ਨੌਜਵਾਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੇ ਸੀ। ਜਦੋਂ ਦਾਦਾ ਮੋਟਰ ਜੀਟੀ ਰੋਡ ਬੀਜਾ ਵਿਖੇ ਪੁੱਜੇ ਤਾਂ ਜੀਟੀ ਰੋਡ 'ਤੇ ਖੜ੍ਹੇ ਟਰਾਲੇ ਨਾਲ ਟਕਰਾ ਗਏ। ਜਿਸ ਦੌਰਾਨ ਨਾਰਾਇਣ ਵਾਸੀ ਨੇਪਾਲ ਹਾਲ ਵਾਸੀ ਖੰਨਾ ਨਾਂ ਦੇ ਨੌਜਵਾਨ ਦੇ ਸਿਰ 'ਚ ਸੱਟ ਵੱਜਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਦੂਜਾ ਨੌਜਵਾਨ ਵਿਕਰਮ ਵਾਸੀ ਲੁਧਿਆਣਾ ਜੋ ਕਿ ਮੋਟਰਸਾਈਕਲ ਚਲਾ ਰਿਹਾ ਸੀ, ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਖੰਨਾ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ। ਕੋਟਾਂ ਚੌਕੀ ਦੇ ਇੰਚਾਰਜ ਸਬ ਇੰਸ. ਪਵਿੱਤਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਦੇ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਮਿ੍ਤਕ ਤੇ ਜ਼ਖ਼ਮੀ ਨੌਜਵਾਨ ਦੇ ਵਾਰਸਾਂ ਦੇ ਆਉਣ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਟਰਾਲੇ ਦਾ ਡਰਾਈਵਰ ਅਜੇ ਗਿ੍ਫ਼ਤ ਤੋਂ ਬਾਹਰ ਹੈ।