ਪੱਤਰ ਪ੍ਰਰੇਰਕ, ਖੰਨਾ : ਸ਼ਹਿਰ ਦੇ ਪੁਰਾਣੇ ਬੱਸ ਅੱਡੇ ਕੋਲ ਨੱਟ-ਬੋਲਟ ਨਾਲ ਭਰਿਆ ਕੈਂਟਰ ਪਲਟਣ ਨਾਲ ਵੀਰਵਾਰ ਸਵੇਰੇ ਕਈ ਘੰਟੇ ਆਵਾਜਾਈ ਰੁਕੀ ਰਹੀ। ਜਾਣਕਾਰੀ ਅਨੁਸਾਰ ਗੁਲਾਬ ਤਿਵਾੜੀ (50) ਵਾਸੀ ਲੁਧਿਆਣਾ ਨਟ-ਬੋਲਟ ਲੈ ਕੇ ਮੋਹਾਲੀ ਇਕ ਮਿੱਲ 'ਚ ਜਾ ਰਿਹਾ ਸੀ। ਖੰਨਾ 'ਚ ਪੁਰਾਣੇ ਬੱਸ ਅੱਡੇ ਕੋਲ ਫਲਾਈਓਵਰ ਚੜ੍ਹਨ ਤੋਂ ਪਹਿਲਾ ਕੈਂਟਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕੈਂਟਰ ਰੇਲਿੰਗ ਤੋੜ ਕੇ ਸਰਵਿਸ ਲੇਨ 'ਤੇ ਆ ਕੇ ਪਲਟ ਗਿਆ। ਬਚਾਅ ਰਿਹਾ ਕਿ ਸਵੇਰ ਦਾ ਸਮਾਂ ਹੋਣ ਕਾਰਨ ਸਰਵਿਸ ਲੇਨ 'ਤੇ ਜ਼ਿਆਦਾ ਟ੍ਰੈਫਿਕ ਨਹੀਂ ਸੀ, ਜਿਸ ਕਾਰਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੌਰਾਨ ਜ਼ਖ਼ਮੀ ਹੋਏ ਕੈਂਟਰ ਚਾਲਕ ਗੁਲਾਬ ਤਿਵਾੜੀ ਨੂੰ ਸਿਵਲ ਹਸਪਤਾਲ ਖੰਨਾ ਭਰਤੀ ਕਰਵਾਇਆ ਗਿਆ। ਕਈ ਘੰਟੇ ਬਾਅਦ ਜੇਸੀਬੀ ਨਾਲ ਕੈਂਟਰ ਨੂੰ ਹਟਾਇਆ ਗਿਆ ਤੇ ਸਰਵਿਸ ਲੇਨ 'ਤੇ ਖਿਲਰਿਆ ਸਾਮਾਨ ਚੁਕਵਾ ਕੇ ਟ੍ਰੈਫਿਕ ਨੂੰ ਬਹਾਲ ਕੀਤਾ ਗਿਆ। ਚਾਲਕ ਗੁਲਾਬ ਤਿਵਾੜੀ ਨੇ ਕਿਹਾ ਕਿ ਉਸਨੂੰ ਖ਼ੁਦ ਨਹੀਂ ਪਤਾ ਲੱਗਿਆ ਕਿ ਕੈਂਟਰ ਕਿਵੇਂ ਬੇਕਾਬੂ ਹੋ ਗਿਆ।