ਐੱਸਪੀ ਜੋਸ਼ੀ, ਲੁਧਿਆਣਾ

ਸਥਾਨਕ ਚੰਡੀਗਡ ਰੋਡ ਲੱਕੀ ਢਾਬਾ ਦੇ ਨਜ਼ਦੀਕ ਇਕ ਤੇਜ਼ ਰਫਤਾਰ ਬੱਸ ਨੇ ਰਾਹਗੀਰ ਅੌਰਤ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ 'ਚ ਅੌਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਉਰਮਲਾ ਦੇਵੀ (38) ਪਤਨੀ ਰਵਿੰਦਰ ਸਿੰਘ ਵਾਸੀ ਪਿੰਡ ਕੁਹਾੜਾ ਦੇ ਰੂਪ 'ਚ ਹੋਈ ਹੈ। ਉਕਤ ਮਾਮਲੇ 'ਚ ਥਾਣਾ ਜਮਾਲਪੁਰ ਪੁਲਿਸ ਨੇ ਮਿ੍ਤਕ ਅੌਰਤ ਦੇ ਪਤੀ ਰਵਿੰਦਰ ਸਿੰਘ ਦੇ ਬਿਆਨ ਉਪਰ ਬੱਸ ਦੇ ਦੋਸ਼ੀ ਚਾਲਕ ਜਸਬੀਰ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਲਿਆ ਹੈ। ਪਿੰਡ ਕੁਹਾੜਾ ਦੇ ਰਹਿਣ ਵਾਲੇ ਰਵਿੰਦਰ ਸਿੰਘ ਮੁਤਾਬਕ ਉਸਦੀ ਪਤਨੀ ਉਰਮਿਲਾ ਦੇਵੀ ਇਕ ਪ੍ਰਰਾਈਵੇਟ ਫੈਕਟਰੀ ਵਿੱਚ ਨੌਕਰੀ ਕਰਦੀ ਸੀ। ਉਨ੍ਹਾਂ ਦੱਸਿਆ ਕਿ ਉਰਮਿਲਾ ਦੇਵੀ ਆਪਣੇ ਠੇਕੇਦਾਰ ਸੰਜੈ ਕੁਮਾਰ ਨਾਲ ਫੈਕਟਰੀ ਵੱਲ ਕੰਮ ਲਈ ਜਾ ਰਹੀ ਸੀ। ਇਸ ਦੌਰਾਨ ਜਦ ਉਹ ਚੰਡੀਗੜ੍ਹ ਰੋਡ ਲੱਕੀ ਢਾਬੇ ਦੇ ਨਜ਼ਦੀਕ ਪੁੱਜੇ ਤਾਂ ਇਕ ਤੇਜ਼ ਰਫਤਾਰ ਬੱਸ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਸੰਜੇ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਸੜਕ ਦੁਰਘਟਨਾ ਵਿਚ ਸੰਜੇ ਦੇ ਪਿੱਛੇ ਬੈਠੀ ਉਸਦੀ ਪਤਨੀ ਉਰਮਿਲਾ ਦੇਵੀ ਸੜਕ ਤੇ ਡਿੱਗ ਗਈ। ਸੜਕ 'ਤੇ ਡਿੱਗੀ ਉਰਮਿਲਾ ਨੂੰ ਬਸ ਕਾਫ਼ੀ ਦੂਰ ਤਕ ਘੜੀਸਦੀ ਹੋਈ ਨਾਲ ਲੈ ਗਈ, ਜਿਸ ਕਾਰਨ ਉਰਮਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਦੋਸ਼ੀ ਬੱਸ ਚਾਲਕ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ, ਜਿਸ ਦੀ ਪਛਾਣ ਪਿੰਡ ਕਟਾਰੀ ਦੇ ਰਹਿਣ ਵਾਲੇ ਜਸਵੀਰ ਸਿੰਘ ਦੇ ਰੂਪ 'ਚ ਹੋਈ ਹੈ।