ਸਰਬਜੀਤ ਧਨੋਆ, ਭੂੰਦੜੀ : ਡੇਰਾ ਉਦਾਸੀਨ ਧੰਨ-ਧੰਨ ਬਾਬਾ ਸ੍ਰੀ ਚੰਦ ਜੀ ਪਿੰਡ ਭਰੋਵਾਲ ਕਲਾਂ ਵਿਖੇ ਸੰਤ ਬਾਬਾ ਭਾਗ ਸਿੰਘ ਦੀ ਪਹਿਲੀ ਬਰਸੀ 5 ਦਸੰਬਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਪਰਮਜੀਤ ਸਿੰਘ ਨੇ ਦੱਸਿਆ 3 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 5 ਦਸੰਬਰ ਦਿੰਨ ਐਤਵਾਰ ਨੂੰ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਮੌਕੇ ਜਥੇ. ਸੰਤ ਬਾਬਾ ਇਕਬਾਲ ਸਿੰਘ ਤੁਗਲ ਵਾਲੇ, ਗਿਆਨੀ ਇੰਦਰਜੀਤ ਸਿੰਘ ਰਕਬੇ ਵਾਲੇ ਤੋਂ ਇਲਾਵਾ ਹੋਰ ਕੀਰਤਨੀ ਜਥੇ ਸੰਗਤ ਨੂੰ ਨਿਹਾਲ ਕਰਨਗੇ।