10ਪੀ-ਪਿੰਡ ਕੋਟਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇ ਵਿਧਾਇਕ ਲੱਖਾ ਤੇ ਹੋਰ।

10ਏਪੀ ਸ਼ਰਾਰਤੀ ਅਨਸਰਾਂ ਵੱਲੋਂ ਤੋੜੀ ਗਈ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ।

ਪੱਤਰ ਪ੍ੇਰਕ, ਪਾਇਲ

ਦੋਰਾਹਾ ਮੁੱਖ ਸੜਕ ਤੋਂ ਪਿੰਡ ਕੋਟਲੀ ਨੂੰ ਜਾਂਦੀ ਲਿੰਕ ਸੜਕ 'ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੀ ਯਾਦ 'ਚ ਉਨ੍ਹਾਂ ਦੀ ਭੈਣ ਵੱਲੋਂ ਬਣਵਾਏ ਗੇਟ 'ਤੇ ਬੇਅੰਤ ਸਿੰਘ ਦੀ ਫੋਟੋ ਲਾਈ ਗਈ ਸੀ, ਜਿਸ ਨੂੰ ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪੱਥਰ ਮਾਰ ਕੇ ਤੋੜ ਦਿੱਤਾ ਗਿਆ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਫੋਟੋ ਤੋੜ੍ਹਨ 'ਤੇ ਨਰਾਜ਼ਗੀ ਜਤਾਉਂਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਗੇਟ 'ਤੇ ਲੱਗੀ ਫੋਟੋ ਨੂੰ ਤੋੜ ਕੇ ਕਿਸੇ ਨੇ ਬਹੁਤ ਹੀ ਘਟੀਆਂ ਸ਼ਰਾਰਤ ਕੀਤੀ ਹੈ, ਜੋ ਅਤੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਾਲੇ ਦੌਰ 'ਚ ਪੰਜਾਬ ਨੂੰ ਕੱਢਣ ਲਈ ਤੇ ਅੱਤਵਾਦ ਨੂੰ ਖ਼ਤਮ ਕਰਨ ਮਰਹੂਮ ਬੇਅੰਤ ਸਿੰਘ ਕੋਟਲੀ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਅਜਿਹੀਆਂ ਸ਼ਰਾਰਤਾਂ ਕਰਨਗੇ ਤਾਂ ਨਤੀਜੇ ਸਾਰਥਕ ਨਹੀਂ ਹੋਣਗੇ। ਲੱਖਾ ਨੇ ਪੁਲਿਸ ਪ੍ਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਨਸਰਾਂ ਨੂੰ ਫੜ੍ਹ ਕੇ ਲੋਕਾਂ ਸਾਹਮਣੇ ਲਿਆਉਣ ਤਾਂ ਕਿ ਅੱਗੋਂ ਤੋਂ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ। ਇਸ ਸਬੰਧੀ ਐੱਸਐੱਚਓ ਗੁਰਮੇਲ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।