ਸਤੀਸ਼ ਗੁਪਤਾ, ਚੌਕੀਮਾਨ : ਪਿੰਡ ਗੁੜੇ ਵਿਖੇ ਗ੍ਰਾਮ ਪੰਚਾਇਤ ਵੱਲੋਂ ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਅਜੀਤ ਸਿੰਘ ਗੁੜੇ ਕੈਨੇਡਾ ਦੇ ਸਹਿਯੋਗ ਨਾਲ ਬਣਾਏ ਨਵੇਂ ਬੱਸ ਸਟੈਂਡ ਦਾ ਉਦਘਾਟਨ ਸਰਪੰਚ ਬੀਬੀ ਬਲਵਿੰਦਰ ਕੌਰ ਗੁੜੇ ਵੱਲੋਂ ਕੀਤਾ ਗਿਆ।

ਇਸ ਮੌਕੇ ਮਲਵਿੰਦਰ ਸਿੰਘ ਗੁੜੇ, ਸਾਬਕਾ ਸਰਪੰਚ ਸੋਹਣ ਸਿੰਘ ਗੁੜੇ ਤੇ ਵਿਨੋਦ ਸ਼ਰਮਾ ਨੇ ਸਮੁੱਚੇ ਨਗਰ ਵਾਸੀਆਂ ਵੱਲੋਂ ਸਾਬਕਾ ਸਰਪੰਚ ਅਜੀਤ ਸਿੰਘ ਗੁੜੇ ਕੈਨੇਡਾ ਦਾ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਨੇ ਲੋਕਾਂ ਦੀ ਲੰਮੇ ਸਮੇ ਦੀ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਪਿੰਡ ਦੀ ਧਰਮਸ਼ਾਲਾ ਦਾ ਨਵੀਨੀਕਰਨ ਵੀ ਸਾਬਕਾ ਸਰਪੰਚ ਅਜੀਤ ਸਿੰਘ ਗੁੜੇ ਕੈਨੇਡਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਸਰਪੰਚ ਬਲਵਿੰਦਰ ਕੌਰ ਗੁੜੇ ਨੁੰ ਭਰੋਸਾ ਦਿਵਾਇਆ ਕੇ ਅੱਗੇ ਤੋਂ ਵੀ ਕੋਈ ਪਿੰਡ ਦੀ ਬਿਹਤਰੀ ਲਈ ਜੋ ਵੀ ਡਿਊਟੀ ਲਾਉਣਗੇ ਉਸ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਗੇ।

ਇਸ ਮੌਕੇ ਗ੍ਰਾਮ ਪੰਚਾਇਤ ਤੇ ਪਤਵੰਤਿਆਂ ਵੱਲੋਂ ਸਾਬਕਾ ਸਰਪੰਚ ਅਜੀਤ ਸਿੰਘ ਗੁੜੇ ਕੈਨੇਡਾ ਤੇ ਉਨ੍ਹਾਂ ਦੀ ਧਰਮਪਤਨੀ ਜਗੀਰ ਕੌਰ ਗੁੜੇ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸਵਰਨਜੀਤ ਕੌਰ ਗੁੜੇ, ਸਿਮਰਜੀਤ ਕੌਰ, ਨਵਜੋਤ ਸਿੰਘ ਨਵੀ, ਸਤਨਾਮ ਸਿੰਘ, ਗੁਰਪ੍ਰਰੀਤ ਸਿੰਘ, ਹਰਭਜਨ ਸਿੰਘ, ਪ੍ਰਦੀਪ ਕੁਮਾਰ, ਮੱਲ ਸਿੰਘ, ਮਿਸਤਰੀ ਇੰਦਰ ਸਿੰਘ, ਮਿਸਤਰੀ ਜਰਨੈਲ ਸਿੰਘ ਆਦਿ ਹਾਜ਼ਰ ਸਨ।