ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਕਾਂਗਰਸ ਤੇ ਅਕਾਲੀ ਦਲ ਤੋਂ ਅੱਕੇ ਲੋਕ ਹਲਕਾ ਦਾਖਾ ਦੀ ਜ਼ਿਮਨੀ ਚੋਣ 'ਚ 'ਲੋਕ ਇਨਸਾਫ਼ ਪਾਰਟੀ' ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਜਿਤਾਉਣਗੇ। ਇਹ ਪ੍ਰਗਟਾਵਾ ਲਿਪ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਲੇਰ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਕੀਤਾ। ਕਲੇਰ ਨੇ ਕਿਹਾ ਕਿ ਭਿ੍ਸ਼ਟਾਚਾਰ ਦੇ ਖਾਤਮੇ ਲਈ ਲਿੱਪ ਉਮੀਦਵਾਰ ਦਾ ਜਿੱਤਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਪਹਿਲਾਂ ਵਾਂਗ ਜਾਰੀ ਹੈ। ਉਨ੍ਹਾਂ ਕਿਹਾ ਕਿ ਚਾਹੇ ਵਿਧਾਨ ਸਭਾ ਹੋਵੇ ਜਾਂ ਕੋਈ ਵੀ ਸਰਕਾਰੀ ਅਦਾਰਾ ਲੋਕ ਇਨਸਾਫ ਪਾਰਟੀ ਨੇ ਹਮੇਸ਼ਾਂ ਲੋਕਾਂ ਦੀ ਗੱਲ ਕੀਤੀ ਹੈ। ਇਹੀ ਕਾਰਨ ਹੈ ਕਿ ਸਮੇਂ-ਸਮੇਂ 'ਤੇ ਸ਼ੁਰੂ ਕੀਤੀਆਂ ਵੱਖ-ਵੱਖ ਮੁਹਿੰਮਾਂ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਹੁਣੇ ਜਿਹੇ ਸ਼ੁਰੂ ਕੀਤੀ ਪਾਣੀ ਦੀ ਮੁਹਿੰਮ ਦਾ ਜ਼ਿਕਰ ਵੀ ਕੀਤਾ। ਕਲੇਰ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਹਰ ਵਰਕਰ ਸੁਖਦੇਵ ਸਿੰਘ ਚੱਕ ਦੇ ਹੱਕ 'ਚ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਲੋਕ ਇਨਸਾਫ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾ ਰਿਹਾ ਹੈ। ਕਲੇਰ ਨੇ ਕਿਹਾ ਕਿ ਲੋਕ ਬਦਲ ਚਾਹੁੰਦੇ ਹਨ ਤੇ ਇਸ ਬਦਲ ਦਾ ਸਿਹਰਾ ਜਿੱਤ ਦੇ ਰੂਪ 'ਚ ਲੋਕ ਇਨਸਾਫ ਪਾਰਟੀ ਸਿਰ ਸਜੇਗਾ। ਕਲੇਰ ਨੇ ਆਸ ਪ੍ਰਗਟਾਈ ਕਿ ਜਿੱਤ ਲਿੱਪ ਉਮੀਦਵਾਰ ਦੀ ਹੀ ਹੋਵੇਗੀ।