ਜੇਐੱਨਐੱਨ, ਲੁਧਿਆਣਾ : ਮਾਰਚ ਤੋਂ ਬਾਅਦ ਬੰਦ ਕੀਤੀ ਗਈ ਲੁਧਿਆਣਾ ਦਿੱਲੀ ਬੱਸ ਸੇਵਾ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਬੱਸਾਂ ਲੁਧਿਆਣਾ ਤੋਂ ਚੱਲ ਕੇ ਯਾਤਰੀਆਂ ਨੂੰ ਦਿੱਲ਼ੀ ਦੇ ਬਾਈਪਾਸ ਤਕ ਹੀ ਉਤਾਰ ਸਕਦੀ ਹੈ। ਇਸ ਦੇ ਬਾਵਜੂਦ ਬੱਸਾਂ ਚਲਣ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਸੁਵਿਧਾ ਮਿਲਣੀ ਸ਼ੁਰੂ ਹੋ ਗਈ ਹੈ।

ਰੋਡਵੇਜ਼ ਦੇ ਟ੍ਰੈਫਿਕ ਇੰਚਾਰਜ ਸੁਖਜੀਤ ਸਿੰਘ ਗ੍ਰੇਵਾਲ ਨੇ ਦੱਸਿਆ ਕਿ ਇਕ ਹਫ਼ਤੇ ਪਹਿਲਾਂ ਲੁਧਿਆਣਾ ਤੋਂ ਜੈਅਪੁਰ ਜਾਣ ਵਾਲੀ ਬੱਸ ਨੂੰ ਬਾਇ ਦਿੱਲੀ ਬਾਈਪਾਸ ਰੂਟ ਤੋਂ ਭੇਜਿਆ ਜਾ ਰਿਹਾ ਹੈ। ਉਸ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਬਾਈਪਾਸ 'ਤੇ ਉਤਾਰਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਬੱਲਭਗੜ੍ਹ ਜਾਣ ਵਾਲੀ ਬੱਸ ਯਾਤਰੀਆਂ ਨੂੰ ਦਿੱਲੀ ਬਾਈਪਾਸ 'ਤੇ ਉਤਾਰਦੀ ਹੈ। ਇਹ ਦੋਵੇਂ ਬੱਸਾਂ ਸਵੇਰੇ 8.00 ਤੇ 8.30 ਵਜੇ ਲੁਧਿਆਣਾ ਬੱਸ ਸਟੈਂਡ ਤੋਂ ਰਵਾਨਾ ਹੁੰਦੀ ਹੈ।

ਇਸ ਤੋਂ ਇਲਾਵਾ ਲੁਧਿਆਣਾ ਤੋਂ ਦਿੱਲੀ ਤਕ ਲਈ ਦੋ ਹੋਰ ਸਪੈਸ਼ਲ ਬੱਸਾਂ ਵੀ ਚਲਾਈਆਂ ਗਈਆਂ ਹਨ। ਜੋ ਸ਼ਾਮ 6.00 ਵਜੇ ਤੇ ਰਾਤ 10.00 ਵਜੇ ਲੁਧਿਆਣਾ ਤੋਂ ਰਵਾਨਾ ਹੁੰਦੀ ਹੈ। ਇਹ ਬੱਸਾਂ ਯਾਤਰੀਆਂ ਨੂੰ ਲੁਧਿਆਣਾ ਤੋਂ ਚੱਲ ਕੇ ਦਿੱਲੀ ਬਾਈਪਾਸ 'ਤੇ ਉਤਰਦੀ ਹੈ।

ਸੁਖਜੀਤ ਗ੍ਰੇਵਾਲ ਨੇ ਕਿਹ ਕਿ ਸਵਾਰੀਆ 25 ਤੋਂ ਜ਼ਿਆਦਾ ਤਾਂ ਹੋਵੇ ਤਾਂ ਬੱਸ ਉਨ੍ਹਾਂ ਨੂੰ ਆਈਐੱਸਬੀਟੀ ਦੇ ਬਾਹਰ ਤਕ ਵੀ ਛੱਡ ਕੇ ਆਉਂਦੀ ਹੈ। ਫਿਲਹਾਲ ਬੱਸਾਂ ਨੂੰ ਆਈਐੱਸਬੀਟੀ 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ 'ਚ ਜਲਦ ਹੀ ਆਈਐੱਸਬੀਟੀ ਅੰਦਰ ਤਕ ਜਾਣ ਦੀ ਮਨਜ਼ੂਰੀ ਮਿਲ ਜਾਵੇਗੀ।

Posted By: Amita Verma