ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਬਲਾਕ ਦੇ ਪਿੰਡ ਰਾਣਵਾਂ ਵਿਖੇ ਮੇਲਾ ਕਮੇਟੀ ਰਾਣਵਾਂ, ਬਾਬਾ ਜੋਗੀ ਪੀਰ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਐੱਨਆਈਆਰ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੋਗੀ ਪੀਰ ਦੀ ਯਾਦ 'ਚ ਸਾਲਾਨਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਬਹਾਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਸਾਬਕਾ ਸਰਪੰਚ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਿਂੲਸ ਕੁਸ਼ਤੀ ਦੰਗਲ 'ਚ ਵੱਖ- ਵੱਖ ਅਖਾੜਿਆਂ ਦੇ 400 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਿਛੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਜਿਹੜੀ ਕਿ ਕਮਲਜੀਤ ਡੂਮਛੇੜੀ ਤੇ ਹਾਦੀ ਜੌਰਜੀਆ ਵਿਚਕਾਰ ਹੋਈ, ਜਿਸ 'ਚ ਦੋਨਾਂ ਪਹਿਲਵਾਨਾਂ 'ਚ ਕਾਂਟੇ ਦੀ ਟੱਕਰ ਜੋ 20 ਮਿੰਟ ਚੱਲੀ, ਬਾਅਦ 'ਚ ਦੋਨਾਂ ਪਹਿਲਵਾਨਾਂ ਨੂੰ 5 ਮਿੰਟ ਦਾ ਵਾਧੂ ਟਾਇਮ ਵੀ ਦਿੱਤਾ ਗਿਆ। ਪ੍ਰੰਤੂ ਦੋਨੋਂ ਪਹਿਲਵਾਨ ਸਾਨਾਂ ਦੀ ਤਰ੍ਹਾਂ ਅੜ੍ਹੇ ਰਹੇ, ਆਖੀਰ ਪ੍ਰਬੰਧਕਾਂ ਨੇ ਫੈਸਲਾ ਲਿਆ ਕਿ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦੇ ਦਿੱਤਾ। ਝੰਡੀ ਦੀ ਕੁਸ਼ਤੀ ਬਰਾਬਰੀ ਤੇ ਸਮਾਪਤ ਹੋ ਗਈ। ਦੂਜੀ ਝੰਡੀ ਦੀ ਕੁਸ਼ਤੀ ਗੋਲਡੀ ਚਮਕੌਰ ਸਾਹਿਬ ਤੇ ਮਨਜੀਤ ਮਲਕਪੁਰ ਦੇ ਦਰਮਿਆਨ ਹੋਈ, ਜਿਸ 'ਚ ਗੋਲਡੀ ਚਮਕੌਰ ਸਾਹਿਬ ਨੇ ਮਨਜੀਤ ਮਲਕਪੁਰ ਦੀ ਪਿੱਠ ਲਾ ਕੇ ਕੁਸ਼ਤੀ ਦਾ ਮੁਕਾਬਲਾ ਜਿੱਤ ਲਿਆ। ਹੋਰ ਮੁਕਾਬਲਿਆਂ 'ਚ ਬੌਬੀ ਖੰਨਾ ਨੇ ਵਿੱਕੀ ਮਲਕਪੁਰ ਨੂੰ, ਅਜੈ ਦੋਰਾਹਾ ਨੇ ਕੀਰਤੀ ਖੰਨਾ ਨੂੰ, ਨਰਿੰਦਰ ਡੂਮਛੇੜੀ ਨੇ ਨਵਦੀਪ ਨੂੰ, ਹਰਸ਼ ਿਢੱਲਵਾਂ ਨੇ ਗੁਰਤੇਜ ਮਾਛੀਵਾੜਾ ਨੂੰ, ਗਾਮਾ ਚਮਕੌਰ ਸਾਹਿਬ ਨੇ ਸੰਤ ਉੱਚਾ ਪਿੰਡ ਨੂੰ, ਜੋਤ ਮਲਕਪੁਰ ਨੇ ਦੀਪਕ ਮੁੱਲਾਂਪੁਰ, ਕਰਮਜੀਤ ਚੌਤਾ ਨੇ ਅਲੀ ਲਾਡਪੁਰ ਢੱਕੀ ਨੂੰ, ਰਾਜੂ ਸਿਰਸਾ ਨੇ ਹਰਪ੍ਰਰੀਤ ਨੂੰ, ਜੋਤ ਡੂਮਛੇੜੀ ਨੇ ਭੂਰਾ ਜਟਾਣਾ ਨੂੰ ਕ੍ਰਮਵਾਰ ਚਿੱਤ ਕੀਤਾ। ਜੋਧਾ ਡੂਮਛੇੜੀ ਤੇ ਜੱਸਾ ਲਾਡਪੁਰ, ਗੁਰਜੀਤ ਮਗਰੌੜ ਤੇ ਰਣਜੀਤ ਲੀਲਾਂ, ਕਾਕਾ ਿਢੱਲਵਾਂ ਤੇ ਲੱਕੀ ਗਰਚਾ, ਰਾਜੂ ਖੰਨਾ ਤੇ ਮੋਨੂੰ ਉਟਾਲਾਂ , ਜੱਸਾ ਮਲਕਪੁਰ ਤੇ ਜੱਸਾ ਉਟਾਲਾਂ ਦਰਮਿਆਨ ਕੁਸ਼ਤੀ ਬਰਾਬਰ ਰਹੀ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਮਨਜੀਤ ਸਿੰਘ ਕੰਗ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਡਾ. ਜਸਦੇਵ ਸਿੰਘ ਨੇ ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ 'ਚ ਜੋੜੇ ਬਣਾਉਣ ਦੀ ਸੇਵਾ ਬਚਿੱਤਰ ਸਿੰਘ ਪਟਵਾਰੀ, ਕਾਲਾ ਉੱਚਾ ਪਿੰਡ, ਜੱਸੀ ਰਾਈਏਵਾਲ ਨੇ ਪੂਰੀ ਨਿਰਪੱਖਤਾ ਨਾਲ ਨਿਭਾਈ। ਇਸ ਮੌਕੇ ਰੈਫਰੀ ਦੀ ਭੂਮਿਕਾ ਦਲਵੀਰ ਸਿੰਘ, ਗੁਰਪ੍ਰਰੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ ਨੇ ਨਿਭਾਈ। ਮੁੱਖ ਮਹਿਮਾਨ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ ਖੰਡ ਮਿੱਲ ਬੁੱਢੇਵਾਲ, ਲਾਲਾ ਮੰਗਤ ਰਾਏ, ਬਾਬਾ ਬਿੱਟੂ ਦੋਨੋਵਾਲ ਕਲਾਂ, ਚਰਨਜੀਤ ਸਿੰਘ ਲੱਖੋਵਾਲ, ਬਲਵਿੰਦਰ ਸਿੰਘ ਏਐਸਆਈ, ਸ਼ਿਆਮ ਲਾਲ ਕੁੰਦਰਾ, ਗੁਰਮੁੱਖ ਸਿੰਘ ਰਿਟਾ: ਇੰਸਪੈਕਟਰ ਸੀਟੀਯੂ., ਹਰਦੇਵ ਸਿੰਘ ਫੌਜੀ, ਪੋਲਾ ਮਾਣਕੀ, ਸੁਖਜਿੰਦਰ ਸਿੰਘ ਸੁੱਖਾ ਕਾਂਗਰਸੀ ਆਗੂ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਜੋਗਿੰਦਰ ਸਿੰਘ ਸਰਪੰਚ ਹਰਗਣਾ, ਹੈਪੀ ਪ੍ਰਧਾਨ ਯੂਥ ਕਾਂਗਰਸ ਅਮਲੋਹ, ਬਹਾਦਰ ਸਿੰਘ ਸਰਪੰਚ ਪੂਨੀਆਂ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੰਗਲ ਕਮੇਟੀ ਦੇ ਪ੍ਰਬੰਧਕ ਬਹਾਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ, ਜਥੇਦਾਰ ਬਲਦੇਵ ਸਿੰਘ, ਪ੍ਰਧਾਨ ਦਲੀਪ ਸਿੰਘ, ਡਾ. ਜਸਦੇਵ ਸਿੰਘ, ਸੰਦੀਪ ਸਿੰਘ, ਮੇਵਾ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਗੁਰਪ੍ਰਰੀਤ ਸਿੰਘ ਬੌਬੀ, ਅਵਤਾਰ ਸਿੰਘ, ਦਲਵੀਰ ਸਿੰਘ, ਜਤਿੰਦਰ ਸਿੰਘ, ਹਰਪ੍ਰਰੀਤ ਸਿੰਘ, ਦਲਵੀਰ ਸਿੰਘ, ਗੁਰਪ੍ਰਰੀਤ ਪੰਚ, ਸਮੂਹ ਗਰਾਮ ਪੰਚਾਇਤ ਮੈਂਬਰਾਨ ਆਦਿ ਤੋਂ ਇਲਾਵਾ, ਮੇਲਾ ਕਮੇਟੀ ਦੇ ਮੈਂਬਰਾਨ, ਪੰਚਾਇਤ ਮੈਂਬਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।