ਜੇਐੱਨਐੱਨ, ਲੁਧਿਆਣਾ : ਪਦਮਸ਼੍ਰੀ, ਅਰਜੁਨ ਐਵਾਰਡ ਤੇ ਖੇਡ ਰਤਨ ਨੂੰ ਮਿਲੇਗਾ ਸਨਮਾਨ, ਦ੍ਰੋਣਾਚਾਰਿਆ ਨੂੰ ਅੱਖੋਂ ਪਰੋਖੇ ਕੀਤਾ। ਮਹਾਰਾਜ ਸਿੰਘ ਐਵਾਰਡ 'ਚ ਪਦਮਸ਼੍ਰੀ, ਅਰਜੁਨ ਤੇ ਖੇਡ ਰਤਨ ਨੂੰ ਐਵਾਰਡ ਮਿਲਣੇ ਹਨ, ਉੱਥੇ ਦ੍ਰੋਣਾਚਾਰਿਆ ਸਬੰਧੀ ਖੇਡ ਵਿਭਾਗ ਪੰਜਾਬ ਹਾਲੇ ਤਕ ਵੀ ਇਕ ਪਾਸੇ ਕਰਨ ਦੇ ਮੂਡ 'ਚ ਹੈ। ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵੰਬਰ ਮਹੀਨੇ 'ਚ ਬਾਸਕਿਟਬਾਲ ਕੰਪਲੈਕਸ 'ਚ ਦ੍ਰੋਣਾਚਾਰਿਆ ਐਵਾਰਡ ਨੂੰ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤਕ ਇਸ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਜਾ ਸਕਿਆ। ਹੁਣੇ ਜਿਹੇ ਖੇਡ ਵਿਭਾਗ ਪੰਜਾਬ ਵੱਲੋਂ ਇਸ਼ਤਿਹਾਰ ਕੱਢ ਕੇ ਪਦਮਸ਼੍ਰੀ, ਅਰਜੁਨ, ਖੇਡ ਰਤਨ ਨਾਲ ਸਨਮਾਨਿਤ ਖਿਡਾਰੀਆਂ ਲਈ ਫਿਰ ਤੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਨਾਮਜ਼ਦਗੀਆਂ ਮੰਗੀਆਂ ਸਨ, ਜਦਕਿ ਦ੍ਰੋਣਾਚਾਰਿਆ ਕੋਚਾਂ ਦੀਆਂ ਪ੍ਰਾਪਤੀਆਂ ਨੂੰ ਫਿਰ ਨਜ਼ਰਅੰਦਾਜ਼ ਕਰ ਦਿੱਤਾ। ਅੱਜ ਤਕ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਆਈਆਂ, ਪਰ ਆਊਟ ਸਟੈਂਡਿੰਗ ਨਾਲ ਸਨਮਾਨਿਤ ਦ੍ਰੋਣਾਚਾਰਿਆ ਕੋਚਾਂ ਨੂੰ ਉਹ ਸਨਮਾਨ ਨਹੀਂ ਦੇ ਸਕੀ, ਜੇਕਰ ਅਜਿਹੇ 'ਚ ਕੋਚਾਂ ਨੂੰ ਸਨਮਾਨ ਨਹੀਂ ਮਿਲੇਗਾ, ਤਾਂ ਆਉਣ ਵਾਲੇ ਨੌਜਵਾਨ ਕੋਚਾਂ 'ਤੇ ਇਸ ਦੀ ਨਾਂਹਪੱਖੀ ਸੋਚ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪ੍ਭਾਵਿਤ ਕਰ ਸਕਦੀ ਹੈ, ਉਦੋਂ ਪਦਮਸ਼੍ਰੀ, ਅਰਜੁਨ, ਖੇਡ ਰਤਨ ਐਵਾਰਡ ਵਰਗੇ ਖਿਡਾਰੀ ਕਿਵੇਂ ਪੈਦਾ ਹੋਣਗੇ। ਇਸ 'ਤੇ ਦ੍ਰੋਣਾਚਾਰਿਆ ਐਵਾਰਡੀ ਕੋਚਾਂ ਨੇ ਅਦਾਰਾ ਜਾਗਰਣ ਗਰੁੱਪ ਨਾਲ ਖ਼ਾਸ ਗੱਲਬਾਤ ਕੀਤੀ।

--------

ਗੁਰੂਆਂ ਦੀ ਬਦੌਲਤ ਚੇਲੇ ਦੇਸ਼ ਦਾ ਨਾਂ ਵਧਾਉਂਦੇ ਹਨ, ਜੇਕਰ ਗੁਰੂ ਨੂੰ ਸਨਮਾਨ ਨਾ ਮਿਲੇ, ਤਾਂ ਖੇਡ ਲਈ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਕੋਚਾਂ ਨੂੰ ਸਨਮਾਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਮਲੀਜਾਮਾ ਨਹੀਂ ਪਹਿਨਾਇਆ ਜਾ ਰਿਹਾ ਹੈ, ਖੇਡ ਵਿਭਾਗ ਨੂੰ ਚਾਹੀਦਾ ਹੈ ਕਿ ਇਸ 'ਤੇ ਧਿਆਨ ਦੇਣ। -ਦ੍ਰੋਣਾਚਾਰਿਆ ਐਵਾਰਡੀ ਸੁਖਦੇਵ ਸਿੰਘ।

--------

ਦੇਸ਼ ਦੇ ਵਧੀਆ ਐਵਾਰਡ 'ਚ ਦ੍ਰੋਣਾਚਾਰਿਆ ਇਕ ਆਊਟ ਸਟੈਂਡਿੰਗ ਕੋਚਾਂ ਨੂੰ ਮਿਲਦਾ ਹੈ, ਜੇਕਰ ਕੇਂਦਰ ਸਰਕਾਰ ਸਨਮਾਨ ਦੇ ਸਕਦੀ ਹੈ, ਤਾਂ ਸੂਬਾ ਸਰਕਾਰਾਂ ਨੂੰ ਅਜਿਹੇ ਸਨਮਾਨ ਵਾਲੇ ਦ੍ਰੋਣਾ ਨੂੰ ਬਾਕੀ ਐਵਾਰਡ ਦੇ ਨਾਲ ਜੋੜਨਾ ਚਾਹੀਦਾ ਹੈ, ਤਾਂ ਕਿ ਕੋਚਾਂ ਨੂੰ ਪ੍ਰੇਰਣਾ ਮਿਲੇ ਤੇ ਉਹ ਵੱਧ ਤੋਂ ਵੱਧ ਅਰਜੁਨ, ਪਦਮਸ਼੍ਰੀ, ਖੇਡ ਰਤਨ ਪੈਦਾ ਕਰ ਸਕਣ। -ਦ੍ਰੋਣਾਚਾਰਿਆ ਐਵਾਰਡੀ, ਜੋਗਿੰਦਰ ਸਿੰਘ ਸੈਣੀ।

-------

ਸਾਨੂੰ ਪੈਸੇ ਨਹੀਂ, ਜੋ ਜੇਕਰ ਸਾਨੂੰ ਸਨਮਾਨ ਹੀ ਮਿਲ ਜਾਵੇ, ਉਹ ਵੀ ਬਹੁਤ ਚੰਗਾ ਹੈ, ਇਸ ਨਾਲ ਅਸੀਂ ਦੂਜਿਆਂ ਨੂੰ ਵੀ ਪ੍ਰੇਰਿਤ ਕਰ ਸਕਦੇ ਹਾਂ। ਜੇਕਰ ਸਾਨੂੰ ਇਕ ਪਾਸੇ ਕੀਤਾ ਜਾ ਰਿਹਾ ਹੋਵੇ, ਤਾਂ ਅਸੀਂ ਕਿਸ ਤਰ੍ਹਾਂ ਖੇਡ ਤੇ ਖਿਡਾਰੀ ਨੂੰ ਪ੍ਰੋਮੋਟ ਕਰ ਸਕੇ। -ਦ੍ਰੋਣਾਚਾਰਿਆ ਐਵਾਰਡੀ ਹਰਬੰਸ ਸਿੰਘ।

--------

-ਸਰਕਾਰਾਂ ਆਈਆਂ ਤੇ ਗਈਆਂ, ਖਿਡਾਰੀ ਤੇ ਕੋਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਗਏ। ਖਿਡਾਰੀਆਂ ਨੂੰ ਤਾਂ ਮਿਲਣੇ ਸ਼ੁਰੂ ਹੋ ਗਏ, ਕੋਚਾਂ ਨੂੰ ਹਾਲੇ ਤਕ ਨਜ਼ਰਅੰਦਾਜ਼ ਕਰਨਾ ਖੇਡ ਲਈ ਚੰਗਾ ਨਹੀਂ ਹੈ, ਜੇਕਰ ਕੋਚ ਹੀ ਅੱਗੇ ਨਹੀਂ ਵਧਣਗੇ, ਤਾਂ ਖਿਡਾਰੀ ਕਿਹੋ ਜਿਹੇ ਦੇਸ਼ ਲਈ ਕੀਤੇ ਜਾ ਸਕਣਗੇ। -ਦ੍ਰੋਣਾਚਾਰਿਆ ਐਵਾਰਡੀ, ਪਾਲ ਸਿੰਘ ਸੰਧੂ।

---------

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਦਮਸ਼੍ਰੀ, ਅਰਜੁਨ, ਖੇਡ ਰਤਨ ਦੇ ਨਾਲ ਮਹਾਰਾਜ ਸਿੰਘ ਐਵਾਰਡ 'ਚ ਦ੍ਰੋਣਾਚਾਰਿਆ ਨੂੰ ਵੀ ਜੋੜੇ, ਤਾਂ ਕੋਚਾਂ ਦਾ ਸਨਮਾਨ ਵਧੇਗਾ, ਉਨ੍ਹਾਂ ਦੇ ਸਨਮਾਨ ਵਧਣ ਨਾਲ ਖਿਡਾਰੀਆਂ ਤੇ ਨੌਜਵਾਨ ਕੋਚਾਂ ਤੋਂ ਪ੍ਰੇਰਿਤ ਹੋ ਕੇ ਖੇਡ ਲਈ ਚੰਗਾ ਕਰਨਗੇ। -ਦ੍ਰੋਣਾਚਾਰਿਆ ਐਵਾਰਡੀ ਗੁਰਬਖਸ਼ ਸਿੰਘ ਸੰਧੂ।

--------------

ਨਵੀਂ ਖੇਡ ਨੀਤੀ ਤਹਿਤ ਇਸ ਐਵਾਰਡ ਨੂੰ ਜੋੜਿਆ ਗਿਆ ਹੈ, ਨੋਟੀਫਿਕੇਸ਼ਨ ਜਾਰੀ ਹੰੁਦੇ ਹੀ ਇਸ ਵਿਚ ਵੀ ਅਮਲੀਜਾਮਾ ਪਹਿਨਾ ਦਿੱਤਾ ਜਾਵੇਗਾ। ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਦੱਸਣਗੇ। -ਸੰਜੇ ਸਿੰਘ, ਖੇਡ ਸਕੱਤਰ ਪੰਜਾਬ।

-ਕਦੋਂ ਹੋਈ ਸੀ ਦ੍ਰੋਣਾਚਾਰਿਆ ਐਵਾਰਡ ਦੀ ਸ਼ੁਰੂਆਤ

ਦੇਸ਼ ਦੇ ਵਧੀਆ ਐਵਾਰਡ ਦ੍ਰੋਣਾਚਾਰਿਆ ਦੀ ਸ਼ੁਰੂਆਤ ਸਾਲ 1985 'ਚ ਉਸ ਵੇਲੇ ਦੇ ਰੇਲ ਮੰਤਰੀ ਬੂਟਾ ਸਿੰਘ ਨੇ ਕੀਤਾ ਸੀ। ਪਹਿਲਾ ਐਵਾਰਡ ਜੇਤੂ ਭਲਾਚੰਦਰ ਭਾਸਕਰ ਭਾਗਵਤ ਕੁਸ਼ਤੀ, ਓਮ ਪ੍ਕਾਸ਼ ਭਾਰਦਵਾਜ ਮੁੱਕੇਬਾਜ਼ੀ, ਓਐੱਸ ਨੈਂਬੀਅਰ ਨੂੰ ਐਥਲੈਟਿਕ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਮਿਲਿਆ ਸੀ। ਸਾਲ 1985 ਤੋਂ ਸ਼ੁਰੂ ਹੋਏ ਸਾਲ 2018 ਤਕ 104 ਕੋਚਾਂ ਨੂੰ ਮਿਲ ਚੁੱਕਾ ਹੈ। ਇਸ ਵਿਚ ਜੇਤੂ ਨੂੰ ਪੰਜ ਲਖ ਰੁਪਏ ਨਕਦ ਪੁਰਸਕਾਰ ਰਾਸ਼ੀ ਤੇ ਟਰਾਫੀ ਦਿੱਤੀ ਜਾਂਦੀ ਹੈ।

-ਕਿਵੇਂ ਮਿਲਦੈ ਆਊਟ ਸਟੈਂਡਿੰਗ ਦ੍ਰੋਣਾਚਾਰਿਆ ਐਵਾਰਡ?

ਇਸ ਐਵਾਰਡ ਨੂੰ ਪ੍ਰਾਪਤ ਕਰਨ ਲਈ ਓਲੰਪਿਕ, ਪੈਰਾ ਓਲੰਪਿਕ, ਏਸ਼ਿਆਈ ਖੇਲ, ਰਾਸ਼ਟਰਮੰਡਲ ਖੇਲ, ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਕ੍ਰਿਕਟ, ਸਵਦੇਸ਼ੀ ਖੇਡਾਂ ਜਿਹੇ ਵਿਸ਼ਿਆਂ 'ਤੇ ਦਿੱਤੇ ਜਾਂਦੇ ਹਨ। ਜਿਹੜਾ ਵੀ ਇਸ ਵਿਚ ਫਿਟ ਬੈਠਦਾ ਹੈ, ਕੇਂਦਰ ਸਰਕਾਰ ਦਾ ਖੇਡ ਮੰਤਰਾਲਾ ਉਨ੍ਹਾਂ ਦੀਆਂ ਪ੍ਰਾਪਤੀਆਂ ਅਨੁਸਾਰ ਦਿੰਦਾ ਹੈ।

-ਪੁਰਸਕਾਰ ਸਬੰਧੀ ਵੇਰਵਾ

ਸਪਾਂਸਰ : ਗੌਰਮਿੰਟ ਆਫ ਇੰਡੀਆ

ਵਰਗ : ਸਪੋਰਟਸ ਕੋਚਿੰਗ ਆਨਰ ਇਨ ਇੰਡੀਆ

ਪਹਿਲਾ ਐਵਾਰਡ : 1985

ਆਖਰੀ ਐਵਾਰਡ : 2018

ਕੁਲ ਪ੍ਰਾਪਤਕਰਤਾ : 104

ਨਕਦ ਪੁਰਸਕਾਰ : 5 ਲੱਖ ਰੁਪਏ।