ਪੱਤਰ ਪ੍ਰਰੇਰਕ, ਲੁਧਿਆਣਾ : ਬਿਊਟੀ ਰਿਟੇਲਰ ਨਿਆਏਕਾ ਕੇਵਲ ਵੇਚਦਾ ਹੀ ਨਹੀਂ, ਸਗੋਂ ਉਤਪਾਦਾਂ ਦੀ ਸਹੀ ਵਰਤੋਂ ਪ੍ਰਤੀ ਗਾਹਕਾਂ ਨੂੰ ਜਾਗਰੂਕ ਵੀ ਕਰਦਾ ਹੈ। ਫਿਰੋਜ਼ਪੁਰ ਰੋਡ ਸਥਿਤ ਹੋਟਲ ਰੈਡੀਸਨ ਵਿਖੇ ਨਿਆਏਕਾ ਦੇ ਉਤਪਾਦਾਂ ਸਬੰਧੀ ਬਿਊਟੀ ਰਿਟੇਲਰ ਨਿਆਏਕਾ ਦੀ ਚੀਫ ਅਫ਼ਸਰ ਕਨਟੈਂਟ ਮਾਧਵੀ ਇਰਾਨੀ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਇਰਾਨੀ ਨੇ ਘੱਟ ਸਮੇਂ 'ਚ ਮੁਕੰਮਲ ਦਿੱਖ ਪਾਉਣ ਪ੍ਰਤੀ ਅਹਿਮ ਨੁਕਤੇ ਵੀ ਦੱਸੇ। ਉਨ੍ਹਾਂ ਕਿਹਾ ਕਿ ਸਿਗਨੇਚਰ ਬਿਊਟੀ ਬਾਰ ਸਮਾਗਮ ਕਰਵਾਉਣ ਦਾ ਉਦੇਸ਼ ਕਰਵਾਚੌਥ ਮੌਕੇ ਗਾਹਕਾਂ ਨੂੰ ਉੱਤਮ ਬਰਾਂਡ ਪ੍ਰਦਾਨ ਕਰਨਾ ਹੈ। ਦੇਸ਼ ਦੇ ਵੱਖ-ਵੱਖ ਸਟੋਰਾਂ 'ਚ ਕੰਪਨੀ ਦੇ ਲਗਪਗ 1000 ਤੋਂ ਵੱਧ ਉਤਪਾਦ ਉਪਲੱਬਧ ਹਨ। ਨਿਆਏਕਾ ਨੈੱਟਵਰਕ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਚੀਫ ਅਫ਼ਸਰ ਕਨਟੈਂਟ ਇਰਾਨੀ ਨੇ ਦੱਸਿਆ ਕਿ ਕੰਪਨੀ ਵੱਲੋਂ ਮਰਦਾਂ ਲਈ ਨਿਆਏਕਾ ਮੈਨ ਤਹਿਤ 500 ਦੇ ਕਰੀਬ ਬਰਾਂਡ ਰੱਖੇ ਗਏ ਹਨ। ਕੰਪਨੀ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿੱਥੇ ਸਮੇਂ-ਸਮੇਂ 'ਤੇ ਉਤਪਾਦਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਸ਼ਹਿਰ 'ਚ ਦੋ ਸਟੋਰ ਹਨ ਜਿੱਥੋਂ ਗਾਹਕ ਕੰਪਨੀ ਦਾ ਕੋਈ ਵੀ ਉਤਪਾਦ ਹਾਸਲ ਕਰ ਸਕਦੇ ਹਨ। ਇਸ ਮੌਕੇ ਸ਼ਹਿਰ ਦੀਆਂ 100 ਤੋਂ ਵੱਧ ਔਰਤਾਂ ਹਾਜ਼ਰ ਸਨ।