ਬਸੰਤ ਸਿੰਘ, ਲੁਧਿਆਣਾ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਵੀਰਵਾਰ ਨੂੰ ਸ਼ਹਿਰ ਵਿੱਚ 9 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਮਹਾਮਾਰੀ ਦੇ 155 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਤਾਜ਼ਾ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ 9 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 155 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮਿ੍ਤਕਾਂ ਵਿੱਚੋਂ 3 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਅਤੇ 2 ਮੌਤਾਂ ਜ਼ਿਲ੍ਹਾ ਮੋਗਾ, 1 ਮੌਤ ਜ਼ਿਲ੍ਹਾ ਨਵਾਂ ਸ਼ਹਿਰ, 1 ਮੌਤ ਜ਼ਿਲ੍ਹਾ ਿਫ਼ਰੋਜਪੁਰ, 1 ਮੌਤ ਜ਼ਿਲ੍ਹਾ ਕਪੂਰਥਲਾ ਅਤੇ 1 ਮੌਤ ਰਾਜ ਬਿਹਾਰ ਦੇ ਨਾਲ ਸਬੰਧਿਤ ਹੈ। 155 ਨਵੇਂ ਮਾਮਲੇ ਅੱਜ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ। ਉਨ੍ਹਾਂ ਵਿੱਚੋਂ ਇੱਕ 129 ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 26 ਮਾਮਲੇ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਨਾਲ ਸਬੰਧਿਤ ਹਨ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਕੋਰੋਨਾ ਪੀੜਤਾਂ ਦੀ ਗਿਣਤੀ 18087 ਤੱਕ ਪਹੁੰਚ ਗਈ ਹੈ ਅਤੇ ਅੱਜ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਨਾਲ ਸਬੰਧਿਤ 29 ਕੋਰੋਨਾ ਪੀੜਤ ਨਵੇਂ ਆਏ ਹਨ, ਜਿਸ ਕਾਰਨ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਦੇ ਕੋਰੋਨਾ ਪੀੜਤਾਂ ਦੀ ਗਿਣਤੀ 2250 ਹੋ ਗਈ ਹੈ। ਡਾ. ਬੱਗਾ ਨੇ ਦੱਸਿਆ ਕਿ ਕੋਰੋਨਾ ਤੇ ਜਿੱਤ ਪ੍ਰਰਾਪਤ ਕਰਨ ਵਾਲੇ ਮਰੀਜ਼ਾਂ ਦੇ ਅੰਕੜੇ ਵੀ ਬਹੁਤ ਤੇਜ਼ੀ ਨਾਲ ਵਧ ਰਹੇ ਹਨ, ਅੱਜ ਤਕ 16352 ਕੋਰੋਨਾ ਪੀੜਤ ਮਰੀਜਾਂ ਨੇ ਕੋਰੋਨਾ ਤੇ ਜਿੱਤ ਪ੍ਰਰਾਪਤ ਕੀਤੀ ਹੈ ਅਤੇ 90 ਫੀਸਦੀ ਤੋਂ ਵੱਧ ਕੋਰੋਨਾ ਪੀੜਤ ਸਿਹਤਯਾਬ ਹੋ ਰਹੇ ਹਨ।

-ਜ਼ਿਲ੍ਹੇ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ ਬੱਗਾ ਨੇ ਦੱਸਿਆ ਕਿ ਅੱਜ ਸਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ 9 ਕੋਰੋਨਾ ਪੀੜਤਾਂ ਦੀ ਮੌਤ ਹੋਈ। ਇਨ੍ਹਾਂ ਮੌਤਾਂ 'ਚੋਂ 3 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ 1 ਮੌਤ ਕਿ੍ਸ਼ਨਾ ਚੈਰੀਟੇਬਲ ਹਸਪਤਾਲ ਵਿੱਚ ਹੋਈ ਹੈ ਇਹ 93 ਸਾਲਾ ਵਿਅਕਤੀ ਮਾਡਲ ਟਾਊਨ ਦਾ ਰਹਿਣ ਵਾਲਾ ਸੀ। ਇੱਕ 85 ਸਾਲਾ ਅੌਰਤ ਦੀ ਮੌਤ ਸੀਐੱਮਸੀ ਹਸਪਤਾਲ 'ਚ ਹੋਈ ਹੈ ਇਹ ਅੌਰਤ ਸੀਐੱਮਸੀ ਹਸਪਤਾਲ ਦੇ ਨੇੜੇ ਦੀ ਰਹਿਣ ਵਾਲੀ ਸੀ। ਇਕ 54 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ ਲੁਧਿਆਣਾ ਵਿੱਚ ਹੋਈ ਹੈ ਇਹ ਵਿਅਕਤੀ ਲੱਕੜ ਬਾਜ਼ਾਰ ਦਾ ਰਹਿਣ ਵਾਲਾ ਸੀ। ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ਨਾਲ ਸਬੰਧਿਤ 3 ਮੌਤਾਂ ਹੋਈਆਂ ਹਨ, ਜਿਸ ਕਰਕੇ ਜ਼ਿਲ੍ਹਾ ਲੁਧਿਆਣਾ ਦੀਆਂ ਮੌਤਾਂ ਦੀ ਗਿਣਤੀ 744 ਹੋ ਗਈ ਹੈ, ਅੱਜ ਬਾਹਰਲੀਆਂ ਮੌਤਾਂ 6 ਹੋਈਆਂ ਹਨ, ਜਿਸ ਕਰਕੇ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਨਾਲ ਸਬੰਧਿਤ ਮੌਤਾਂ ਦੀ ਗਿਣਤੀ 253 ਤਕ ਪਹੁੰਚ ਗਈ ਹੈ। ਅੱਜ ਸਿਹਤ ਵਿਭਾਗ ਦੀ ਲੈਬ ਵੱਲੋਂ 1320 ਸੈਂਪਲ ਜਾਂਚ ਲਈ ਭੇਜੇ ਗਏ ਹਨ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 574 ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਹੈ ਅਤੇ ਦੋ 203 ਮਰੀਜਾਂ ਨੂੰ ਹੋਮ ਕੁਆਰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਅੱਜ ਤਕ 2 ਲੱਖ 78 ਹਜਾਰ 863 ਸ਼ੱਕੀ ਵਿਅਕਤੀਆਂ ਦੇ ਸੈਂਪਲ ਜਾਂਚ ਕੀਤੇ ਹਨ।

-ਸੰਵੇਦਨਾ ਟਰੱਸਟ ਨੇ 450 ਕਰੋਨਾ ਪੀੜਤ ਲਾਸ਼ਾਂ ਨੂੰ ਸਪੁਰਦੇ ਖਾਕ ਕਰਨ ਵਿੱਚ ਦਿੱਤਾ ਅਹਿਮ ਯੋਗਦਾਨ

ਸੰਵੇਦਨਾ ਟਰੱਸਟ ਦੇ ਪ੍ਰਧਾਨ ਰਵਿੰਦਰ ਅਰੋੜਾ, ਚੇਅਰਮੈਨ ਸੁਭਾਸ਼ ਗੁਪਤਾ, ਟਰੱਸਟ ਦੇ ਖਜਾਨਚੀ ਵਿਜੈ ਦਾਦੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਟਰੱਸਟ ਦੇ ਮੈਨੇਜਰ ਜੱਜਪ੍ਰਰੀਤ ਸਿੰਘ ਸਮਾਣਾ ਦੀ ਰਹਿਨਮਾਈ ਹੇਠ ਬੀਤੇ ਪੰਜ-ਛੇ ਮਹੀਨਿਆਂ ਦੇ ਕੋਰੋਨਾ ਦੌਰਾਨ ਟਰੱਸਟ ਵੱਲੋਂ 450 ਕੋਰੋਨਾ ਗ੍ਹਿਸਤ ਲਾਸ਼ਾਂ ਨੂੰ ਸਪੁਰਦੇ ਖਾਕ ਕਰਨ ਵਿੱਚ ਫਰੰਟ ਲਾਈਨ ਤੇ ਆ ਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਜੋ ਕਿ ਨਿਰਵਿਘਨ ਜਾਰੀ ਹੈ। ਇਸ ਦੌਰਾਨ ਟਰੱਸਟ ਦੇ ਪ੍ਰਧਾਨ ਰਵਿੰਦਰ ਅਰੋੜਾ, ਚੇਅਰਮੈਨ ਸੁਭਾਸ਼ ਗੁਪਤਾ, ਖਜਾਨਚੀ ਵਿਜੈ ਦਾਦੂ ਅਤੇ ਸੰਵੇਦਨਾ ਟਰੱਸਟ ਦੇ ਮੈਨੇਜਰ ਜੱਜਪ੍ਰਰੀਤ ਸਿੰਘ ਸਮਾਣਾ ਵੀ ਕੋਰੋਨਾ ਪੀੜਤ ਹੋ ਗਏ ਸਨ, ਪਰ ਲੋਕ ਸੇਵਾ ਲਈ ਇਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਇਨ੍ਹਾਂ ਦੇ ਪੀੜਤ ਹੋਣ ਤੋਂ ਇਲਾਵਾ ਟਰੱਸਟ ਦੇ ਦਲੇਰ ਡਰਾਈਵਰ ਵੀ ਅਨੇਕਾਂ ਵਾਰ ਬਿਮਾਰ ਹੋਏ ਪਰ ਟਰੱਸਟ ਵੱਲੋਂ ਸੇਵਾ ਨਿਰਵਿਘਨ ਜਾਰੀ ਰਹੀ। ਟਰੱਸਟ ਦੇ ਮੈਨੇਜਰ ਜੱਜਪ੍ਰਰੀਤ ਸਿੰਘ ਸਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੇਵਾ ਲੁਧਿਆਣਾ ਦੇ ਇੰਡਸਟਰੀਲਿਸਟਾਂ ਦੇ ਸਹਿਯੋਗ ਨਾਲ ਸੰਭਵ ਹੈ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਟਰੱਸਟ ਦਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਇਨ੍ਹਾਂ ਦੇ ਸਹਿਯੋਗ ਸਦਕਾ ਹੀ ਸੰਵੇਦਨਾ ਟਰੱਸਟ ਸਾਢੇ 450 ਨੂੰ ਸਪੁਰਦੇ ਖਾਕ ਕਰਨ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਪ੍ਰਸ਼ਾਸਨ ਨੂੰ ਸਹਿਯੋਗ ਦੇਣ 'ਚ ਕਾਮਯਾਬ ਹੋਇਆ ਹੈ। ਜੱਜਪ੍ਰਰੀਤ ਨੇ ਦੱਸਿਆ ਕਿ ਸੰਵੇਦਨਾ ਟਰੱਸਟ ਵੱਲੋਂ ਲੁਧਿਆਣਾ ਅਤੇ ਬਾਹਰਲੀਆਂ ਕੋਰੋਨਾ ਗ੍ਹਿਸਤ ਲਾਸ਼ਾਂ ਨੂੰ ਸਪੁਰਦੇ ਖਾਕ ਕਰਨ ਲਈ ਪੀੜਤ ਪਰਿਵਾਰਾਂ ਕੋਲੋਂ ਇੱਕ ਪੈਸਾ ਤੱਕ ਨਹੀਂ ਲਿਆ ਜਾਂਦਾ ਇਹ ਸੇਵਾ ਮੁਫ਼ਤ ਕੀਤੀ ਜਾਂਦੀ ਹੈ। ਜਦ ਉਨ੍ਹਾਂ ਨੂੰ ਲਾਸ਼ਾਂ ਰੱਖਣ ਵਾਲੇ ਫਰਿਜਾਂ ਤੇ ਅਗਰਬੱਤੀ ਲਾਉਣ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਮੁਲਾਜ਼ਮ ਸਰਬੱਤ ਦੇ ਭਲੇ ਲਈ ਰੋਜ਼ਾਨਾ ਅਰਦਾਸ ਕਰਦੇ ਹਨ ਕਿ ਸ਼ਹਿਰ ਵਿੱਚ ਸੁੱਖਸ਼ਾਂਤੀ ਵਾਲਾ ਮਾਹੌਲ ਰਹੇ ਕਿਸੇ ਵੀ ਪਰਿਵਾਰ ਨੂੰ ਫਰੀਜ਼ਰ ਦੀ ਜ਼ਰੂਰਤ ਨਾ ਪਾਵੇ। ਲੁਧਿਆਣਾ ਸ਼ਹਿਰ ਅਤੇ ਜ਼ਿਲ੍ਹਾ ਦਾ ਮਾਹੌਲ ਹਮੇਸ਼ਾ ਸੁੱਖ ਸ਼ਾਂਤੀ ਵਾਲਾ ਬਣਿਆ ਰਹੇ। ਇਸ ਮੌਕੇ ਸੰਵੇਦਨਾ ਟਰੱਸਟ ਦੇ ਮੁਲਾਜ਼ਮ ਜਗਜੀਤ ਸਿੰਘ, ਸੁਰਜੀਤ ਸਿੰਘ, ਕੁਲਜਿੰਦਰ ਸਿੰਘ ਅਤੇ ਦਲੀਪ ਕੁਮਾਰ ਹਾਜ਼ਰ ਸਨ।