ਲੁਧਿਆਣਾ, ਜੇਐਨਐਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਕੋਰੋਨਾ ਵਾਇਰਸ ਵਾਲੇ ਮਰੀਜ਼ਾਂ ਦੇ ਇਲਾਜ ਲਈ ਵੀਰਵਾਰ ਨੂੰ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਕੋਵਿਡ ਸੈਂਟਰ ਦੀ ਸ਼ੁਰੂਆਤ ਕੀਤੀ। ਰੂਸ ਤੋਂ ਨੌਂ ਆਕਸੀਜਨ ਕੰਸਟ੍ਰੇਟਰ ਗੁਰਦੁਆਰਾ ਸਾਹਿਬ ਪਹੁੰਚੇ ਹਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ 25 ਬਿਸਤਰਿਆਂ ਵਾਲਾ ਕੋਵਿਡ ਸੈਂਟਰ ਲਾਂਚ ਕੀਤਾ। ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਚਾਰ ਹੋਰ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਪਟਿਆਲਾ, ਭੁਲੱਥ ਅਤੇ ਜਲੰਧਰ ਵਿਚ ਸ਼੍ਰੋਮਣੀ ਕਮੇਟੀ ਕੋਵਿਡ ਕੇਂਦਰਾਂ ਦੀ ਸ਼ੁਰੂਆਤ ਕਰਗੀ।


ਸ਼੍ਰੋਮਣੀ ਕਮੇਟੀ ਗੁਰੂਘਰਾਂ ਵਿਚ 25-25 ਬਿਸਤਰੇ ਦਾ ਪ੍ਰਬੰਧ ਕਰੇਗੀ

ਸਾਰੇ ਗੁਰਦੁਆਰਿਆਂ ਦੇ 25 ਬਿਸਤਰੇ ਹੋਣਗੇ। ਐਸਜੀਪੀਸੀ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਤਿੰਨ ਡਾਕਟਰਾਂ ਅਤੇ ਸਟਾਫ ਦੀ ਇਕ ਟੀਮ ਅਤੇ ਇਕ ਐਂਬੂਲੈਂਸ ਨੂੰ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਕੋਵਿਡ ਸੈਂਟਰ ਲਈ ਭੇਜਿਆ ਹੈ। ਇਸ ਸੈਂਟਰ ਵਿਚ ਲੈਵਲ 2 ਦੇ ਮਰੀਜ਼ਾਂ ਦਾ ਇਲਾਜ਼ ਵੀ ਕੀਤਾ ਜਾਵੇਗਾ। ਆਕਸੀਜਨ ਲਈ ਕੰਸਟ੍ਰੇਟਰ ਲਗਾਏ ਗਏ ਹਨ, ਤਾਂ ਜੋ ਆਕਸੀਜਨ ਦੀ ਕੋਈ ਸਮੱਸਿਆ ਨਾ ਆਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ 16 ਕੰਸਟਰੇਟਰ ਰੂਸ ਤੋਂ ਆਏ ਹਨ। ਨੌਂ ਨੂੰ ਕਸਟਮ ਕਲੀਅਰੰਸ ਮਿਲੀ ਗਈ ਹੈ। ਉਨ੍ਹਾਂ ਵੱਲੋਂ ਤਿਆਰੀ ਪੂਰੀ ਹੋ ਗਈ ਸੀ। ਆਕਸੀਜਨ ਪਹੁੰਚਦੇ ਹੀ ਕੋਵਿਡ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਸੰਕ੍ਰਮਿਤ ਮਰੀਜ਼ਾਂ ਦਾ ਇਲਾਜ਼ ਇਥੇ ਮੁਫਤ ਕੀਤਾ ਜਾਵੇਗਾ। ਕੋਵਿਡ ਸੈਂਟਰ ਲਈ ਮੁੱਖ ਸਕੱਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਗਿਆ ਲਈ ਗਈ ਹੈ।

ਪਹਿਲੇ ਦਿਨ ਦਾਖ਼ਲ ਹੋਇਆ ਇਕ ਕੋਰੋਨਾ ਇਨਫੇਕਟ੍ਡ ਮਰੀਜ਼

ਕੋਵਿਡ ਸੈਂਟਰ ਦੀ ਸ਼ੁਰੂਆਤ ਤੋਂ ਬਾਅਦ ਇਕ ਕੋਰੋਨਾ ਸੰਕਰਮਿਤ ਵੀ ਦਾਖ਼ਲ ਕੀਤਾ ਗਿਆ ਸੀ। ਉਸ ਦਾ ਆਕਸੀਜਨ ਪੱਧਰ ਡਿੱਗ ਰਿਹਾ ਸੀ। ਮੈਡੀਕਲ ਟੀਮ ਨੇ ਉਸ ਨੂੰ ਜਾਂਚ ਤੋਂ ਬਾਅਦ ਦਾਖਲ ਕਰਵਾਇਆ। ਪ੍ਰਤਾਪ ਨਗਰ ਵਿਚ ਰਹਿਣ ਵਾਲਾ ਮਰੀਜ਼ ਕੁਝ ਦਿਨਾਂ ਤੋਂ ਆਈਸੋਲੇਸ਼ਨ ਵਿਚ ਸੀ।


Posted By: Sunil Thapa