ਸਵਰਨ ਗੌਂਸਪੁੁਰੀ, ਹੰਬੜਾਂ : ਹਲਕਾ ਗਿੱਲ ਅਧੀਨ ਆਉਂਦੇ ਪਿੰਡ ਨੂਰਪੁਰ ਬੇਟ 'ਚ ਸਰਕਾਰੀ ਹੈਲਥ ਸੈਂਟਰ 'ਚ ਗ੍ਰਾਮ ਪੰਚਾਇਤ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਬਣਾਏ ਗਏ ਨਵੇਂ ਕਮਰੇ ਦਾ ਉਦਘਾਟਨ ਸ੍ਰੀ ਸੁੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾ ਕੇ ਕੀਤਾ ਗਿਆ।

ਇਸ ਮੌਕੇ ਸਰਪੰਚ ਐਡਵੋਕੇਟ ਗੁੁਰਦੇਵ ਸਿੰਘ ਨੂਰਪੁਰ ਬੇਟ, ਸਮਾਜ ਸੇਵੀ ਗੁੁਰਪ੍ਰਰੀਤ ਸਿੰਘ ਢੇਸੀ, ਪ੍ਰਧਾਨ ਰਘਵੀਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਹਮੇਸ਼ਾ ਹੀ ਐੱਨਆਰਆਈਜ਼ ਨੇ ਹਮੇਸ਼ਾ ਹੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਕੇ ਸਮਾਜ ਭਲਾਈ ਕੰਮਾਂ ਵਿੱਚ ਹਿੱਸਾ ਪਾ ਕੇ ਪਿੰਡ ਦੀਆਂ ਲੋੜਾਂ ਨੂੰ ਪੂਰਾ ਕੀਤਾ ਗਿਆ। ਇਸ ਮੌਕੇ ਡਾ. ਦੀਪਿਕਾ ਗੋਇਲ ਨੇ ਪੰਚਾਇਤ ਤੇ ਨਗਰ ਵਾਸੀਆਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸਮਾਜ ਸੇਵੀ ਗੁੁਰਪ੍ਰਰੀਤ ਸਿੰਘ ਢੇਸੀ, ਪ੍ਰਧਾਨ ਰਘਵੀਰ ਸਿੰਘ ਗਿੱਲ, ਮਹਿੰਦਰ ਸਿੰਘ ਖਾਲਸਾ ਡੇਅਰੀ ਵਾਲੇ, ਸਲਵਿੰਦਰ ਸਿੰਘ, ਗੁਰਮੁਖ ਸਿੰਘ, ਮਨਜਿੰਦਰ ਸਿੰਘ, ਐੱਨਆਰਆਈ ਗੁੁਰਨਾਮ ਸਿੰਘ ਰਜਾਪੁੁਰ, ਸਤਪਾਲ ਸਿੰਘ ਬੱਗਾ ਖੁੁਰਦ, ਸਰਪੰਚ ਇੰਦਰ ਸਿੰਘ ਰਜਾਪੁੁਰ, ਡਾ. ਤਰਲੋਕ ਸਿੰਘ ਸੰਧੂ, ਸੁੁਖਵਿੰਦਰ ਕੌਰ, ਡਾ. ਬਸੰਤ ਕੁੁਮਾਰ ਖਹਿਰਾ ਬੇਟ, ਬਲਵੀਰ ਸਿੰਘ ਨੂਰਪੁੁਰਬੇਟ, ਰੋਹਿਤ ਸ਼ਰਮਾ ਖਹਿਰਾਬੇਟ, ਕੁੁਲਦੀਪ ਕੌਰ ਨੂਰਪੁਰ ਬੇਟ, ਸਵਰਨ ਕੌਰ ਖਹਿਰਾ ਬੇਟ, ਕੁਲਦੀਪ ਕੌਰ, ਸੀਮਾ ਚਰਨਜੀਤ ਕੌਰ, ਨਰਿੰਦਰ ਕੌਰ, ਜਸਵੀਰ ਕੌਰ, ਮਨਜੀਤ ਕੌਰ, ਪ੍ਰਰੀਤ ਹਾਜ਼ਰ ਸਨ।