ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਬਰਵਾਲਾ ਦੇ ਵਿਕਾਸ ਦੇ ਕੰਮਾਂ 'ਚ ਕੋਈ ਵੀ ਕਮੀ ਨਹੀਂ ਆਉਣ ਦਿਆਂਗੇ। ਉਕਤ ਸ਼ਬਦ ਮੈਂਬਰ ਜ਼ਿਲ੍ਹਾ ਪ੫ੀਸ਼ਦ ਤੇ ਹਲਕਾ ਸਾਹਨੇਵਾਲ ਯੂਥ ਪ੫ਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਨਵੀਂ ਬਣੀ ਪੰਚਾਇਤ ਨੂੰ ਥਾਪੜਾ ਦਿੰਦੇ ਹੋਏ ਕੀਤਾ। ਰਮਨੀਤ ਗਿੱਲ ਨਵੀਂ ਪੰਚਾਇਤ ਵੱਲੋਂ ਜਿੱਤ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਰੱਖੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸਰਪੰਚ ਗੁਰਦੀਪ ਸਿੰਘ, ਰਾਜਿੰਦਰ ਸਿੰਘ, ਰਿੰਪਲ ਕੁਮਾਰ, ਭੀਮ ਸਿੰਘ, ਮੱਖਣ ਸਿੰਘ, ਬਲਜਿੰਦਰ ਕੌਰ, ਮਨਪ੫ੀਤ ਕੌਰ, ਰਣਜੀਤ ਕੌਰ, ਨਿੱਕੀ ਕੌਰ, ਸੰਦੀਪ ਸਿੰਘ ਸਾਰੇ ਪੰਚਾਇਤ ਮੈਂਬਰ ਦਾ ਸਨਮਾਨ ਕੀਤਾ। ਇਸ ਦੌਰਾਨ ਅਮਰਜੀਤ ਸਿੰਘ, ਗੁਰਦੀਪ ਸਿੰਘ, ਸਾਧੂ ਸਿੰਘ, ਸੰਦੀਪ ਸਿੰਘ, ਸਤਵੰਤ ਸਿੰਘ, ਸਵਰਨ ਸਿੰਘ, ਗੁਰਨਾਮ ਸਿੰਘ, ਜਸਵੀਰ ਸਿੰਘ ਜੱਸੀ ਬਰਵਾਲਾ, ਦਲਵਿੰਦਰ ਸਿੰਘ, ਸੁਖਦੀਪ ਸਿੰਘ ਬਰਵਾਲਾ, ਪ੫ਦੀਪ ਸਿੰਘ, ਹਰਨੇਕ ਸਿੰਘ, ਜੱਸੀ, ਸੰਦੀਪ ਸਿੰਘ ਆਦਿ ਹਾਜ਼ਰ ਸਨ।